Showing posts with label ਦੀਪ ਜੀਰਵੀ. Show all posts
Showing posts with label ਦੀਪ ਜੀਰਵੀ. Show all posts

Sunday, April 19, 2026

_ਕਦੇ ਖੁਦ ਨੂੰ ਵੀ ਪਿਆਰ ਕਰ ਵੇਖੋ ਜੀ_




ਜਿਵੇਂ ਖੁਸ਼ਬੂ ਤੋਂ ਬਿਨਾਂ ਫੁੱਲ, ਸਾਜ਼ ਤੋਂ ਬਿਨਾਂ ਸੰਗੀਤ, ਅਤੇ ਮੂਰਤੀ ਤੋਂ ਬਿਨਾਂ ਮੰਦਿਰ ਦੀ ਹੋਂਦ ਸੰਭਵ ਨਹੀਂ ਹੈ; ਐਨ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ, ਇਸ਼ਕ ਤੋਂ ਬਿਨਾਂ, ਮੁਹੱਬਤ ਤੋਂ ਬਿਨਾਂ ਜ਼ਿੰਦਗੀ, ਜ਼ਿੰਦਗੀ ਨਹੀਂ ਹੈ।
ਪਿਆਰ ਅਲੌਕਿਕ ਜ਼ਜ਼ਬਾ ਹੈ, ਰੱਬ ਰੂਪ ਹੈ। ਪਿਆਰ ਦੀ ਗੁਪਤ ਤਾਰ ਨੇ ਜਗਤ ਦੇ ਸਭ ਰਿਸ਼ਤਿਆਂ ਨੂੰ ਮੋਤੀਆਂ ਵਾਂਗ ਪਰੋਇਆ ਹੋਇਆ ਹੈ। ਪਿਆਰ ਹੈ ਤਾਂ ਸੰਸਾਰ ਹੈ, ਬਲਕਿ ਪਿਆਰ ਹੀ ਤਾਂ ਸੰਸਾਰ ਹੈ।
ਇਸ ਦੁਨੀਆ ਦੇ ਦੁਨੀਆਦਾਰ ਲੋਕ ਅਨੇਕਾਂ ਸਜੀਵਾਂ ਤੇ ਨਿਰਜੀਵਾਂ ਨੂੰ ਪਿਆਰ ਕਰਦੇ ਹਨ। ਕਿਸੇ ਨੂੰ ਆਪਣੇ ਮਿੱਤਰ ਜਾਂ ਸਹੇਲੀ ਨਾਲ ਪਿਆਰ ਹੁੰਦਾ ਹੈ, ਕਿਸੇ ਨੂੰ ਆਪਣੇ ਮਾਂ-ਬਾਪ, ਭੈਣ-ਭਰਾਵਾਂ, ਧੀਆਂ-ਪੁੱਤਰਾਂ ਨਾਲ ਪਿਆਰ ਹੁੰਦਾ ਹੈ। ਕੋਈ ਆਪਣੇ ਪਾਲਤੂ ਜਾਨਵਰਾਂ ਨੂੰ ਹੀ ਹੱਦੋਂ ਵੱਧ ਪਿਆਰ ਕਰਦਾ ਹੈ ਅਤੇ ਕਈ ਸੱਜਣ ਕੋਠੀਆਂ-ਕਾਰਾਂ, ਗਹਿਣੇ-ਗੱਟੇ, ਪੈਸੇ-ਧੇਲੇ ਨੂੰ ਹੀ ਜਾਨੋਂ ਵੱਧ ਪਿਆਰ ਕਰਦੇ ਹਨ।
ਦੁਨੀਆਦਾਰੀ ਵਿੱਚ ਵਿਚਰਦਿਆਂ ਪਰ ਕਿਸੇ ਨਾ ਕਿਸੇ ਨਾਲ ਜਾਂ ਕਿਸੇ ਚੀਜ਼ ਨਾਲ ਪਿਆਰ ਕਰਦਿਆਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਦੂਸਰਿਆਂ ਨੂੰ ਪਿਆਰ ਕਰਨਾ ਇੱਕ ਸਹਿਜ ਵਰਤਾਰਾ ਹੈ ਜੋ ਨਿਰੰਤਰ ਵਾਪਰਦਾ ਰਹਿੰਦਾ ਹੈ ਪਰ ਖੁਦ ਨਾਲ ਪਿਆਰ ਕਰਨਾ ਇੱਕ ਵਿਲੱਖਣ ਜਿਹਾ ਕਾਰਜ ਹੈ, ਮੇਰੀ ਜਾਚੇ ਬਹੁਤ ਘੱਟ ਲੋਕ ਅਜਿਹੇ ਵਰਤਾਰਿਆਂ ਵਿੱਚੋਂ ਲੰਘਣ ਦੀ ਗੱਲ ਸੋਚਦੇ ਹੋਣਗੇ।
ਜੀਵਨ ਮਾਰਗ 'ਤੇ ਚਲਦਿਆਂ ਅਨੇਕ ਅਜਿਹੇ ਲੋਕਾਂ ਨਾਲ ਮੇਲ ਹੋ ਜਾਂਦਾ ਹੈ ਜਿਨ੍ਹਾਂ ਕੋਲ ਮਿੱਠੀਆਂ-2 ਸ਼ਿਕਾਇਤਾਂ ਦੀ ਭਰਮਾਰ ਹੁੰਦੀ ਹੈ ਜਿਵੇਂ:
ਸਾਨੂੰ ਕੋਈ ਪਿਆਰ ਨਹੀਂ ਕਰਦਾ
ਅਸੀਂ ਯੁੱਗਾਂ ਤੋਂ ਪਿਆਰ ਦੇ ਪਿਆਸੇ ਹਾਂ
ਸਾਨੂੰ ਹਮੇਸ਼ਾਂ ਕਿਸੇ ਆਪਣੇ ਦੀ ਤਲਾਸ਼ ਹੈ
ਉਹ ਮਨ ਉਹ ਦਿਲ ਜੋ ਪਿਆਰ ਦੇ ਪਿਆਸੇ ਹਨ, ਪਿਆਰ ਹਾਸਲ ਕਰਨਾ ਚਾਹੁੰਦੇ ਹਨ, ਉਹਨਾਂ ਸੱਚੇ ਦਿਲਾਂ ਨੂੰ ਪੁੱਛ ਕੇ ਹੈਰਾਨੀ ਹੁੰਦੀ ਹੈ ਕਿ ਉਹ ਸੱਚਮੁੱਚ ਹੀ ਅਨੋਖੇ ਹਨ, ਅਲੌਕਿਕ ਹਨ, ਉਹ ਆਪਣੀ ਮਿਸਾਲ ਆਪ ਹੀ ਹਨ, ਉਹ ਬੇਹੱਦ ਹੁਸੀਨ ਖਿਆਲਾਂ ਦੇ ਮਾਲਕ ਹਨ। ਪਰੰਤੂ ਫਿਰ ਵੀ ਪਿਆਰ ਦੀ ਤਲਾਸ਼ ਵਿੱਚ ਕਿਧਰੇ ਬਾਹਰ ਹੀ ਕਿਉਂ ਭਟਕੀ ਜਾ ਰਹੇ ਹਨ?
ਅਜਿਹੇ "ਸੱਜਣ ਦਿਲਾਂ" ਨੂੰ ਬਾਹਰ ਭਟਕਣਾ ਛੱਡ ਕੇ ਆਪਣੇ ਰੱਬ ਤੇ ਖੁਦ ਨਾਲ ਜੁੜਨ ਦੀ ਪਹਿਲ ਕਰਨੀ ਚਾਹੀਦੀ ਹੈ।
ਅਗਰ ਆਪ ਆਪਣੇ-ਆਪ ਨਾਲ ਪਿਆਰ ਕਰਨ ਦੀ ਪਹਿਲ ਕਰੋਗੇ ਤਾਂ ਹੋਰ ਵੀ ਸਾਡੇ ਨਾਲ ਪਿਆਰ ਕਰਨ ਦੀ ਸੋਚ ਸੋਚਣਗੇ। ਹੋਰਾਂ ਨੂੰ ਪਿਆਰ ਕਰਨ ਨਾਲੋਂ ਵੀ ਅਹਿਮ ਤੇ ਪਵਿੱਤਰ ਕਾਰਜ ਹੈ ਆਪਣੇ ਆਪ ਨੂੰ ਪਿਆਰ ਕਰਨਾ, ਆਪਣੇ ਨਾਲ ਸੰਵਾਦ ਕਰਨਾ ਵਿਸਮਾਦਕਾਰੀ ਹੈ।
ਹਉਮੈ ਦੇ ਜਿੰਦੇ ਅਤੇ ਤ੍ਰਿਸ਼ਨਾ ਦੇ ਬੂਟ ਉਤਾਰ ਕੇ, ਆਪਣੇ ਆਪ ਨੂੰ ਆਪਣੇ ਹੀ ਪਿਆਰ ਦੀ ਅਣਮੋਲ ਬਾਰਿਸ਼ ਵਿੱਚ ਭਿੱਜ ਕੇ ਦੇਖੋ, ਆਪਣੇ ਆਪ ਵਿੱਚ ਕਿੰਨਾ ਆਨੰਦ ਆਉਂਦਾ ਹੈ।
ਦੀਪ ਜੀਰਵੀ

Saturday, February 21, 2026

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮੀਆਂ, ਸ਼ੱਕ, ਕੜਵਾਹਟ ਜਾਂ ਚੁਗਲੀ ਵਰਗੀਆਂ ਬੁਰਾਈਆਂ ਆ ਗਈਆਂ ਹਨ, ਜੋ ਅੰਦਰੋਂ-ਅੰਦਰ ਰਿਸ਼ਤੇ ਨੂੰ ਖੋਖਲਾ ਕਰ ਰਹੀਆਂ ਹਨ।
ਜਿਵੇਂ ਲੱਕੜ ਦੀ ਦੀਮਕ ਚੁੱਪਚਾਪ ਨੁਕਸਾਨ ਕਰਦੀ ਹੈ, ਉਵੇਂ ਹੀ ਰਿਸ਼ਤਿਆਂ ਦੀ 'ਦੀਮਕ' ਵੀ ਹੌਲੀ-ਹੌਲੀ ਪਿਆਰ ਨੂੰ ਖਤਮ ਕਰ ਦਿੰਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕੁਝ "ਬਿਨਾਂ ਗੰਧ" (ਬਿਨਾਂ ਤਮਾਸ਼ਾ ਕੀਤੇ) ਵਾਲੇ ਹੱਲ ਇਹ ਹਨ:
1. ਖੁੱਲ੍ਹ ਕੇ ਗੱਲਬਾਤ (The Clear Spray)
ਦੀਮਕ ਹਨੇਰੇ ਵਿੱਚ ਪਲਦੀ ਹੈ। ਜੇਕਰ ਮਨ ਵਿੱਚ ਕੋਈ ਗੱਲ ਹੈ, ਤਾਂ ਉਸਨੂੰ ਅੰਦਰ ਰੱਖਣ ਦੀ ਬਜਾਏ ਸਾਹਮਣੇ ਬੈਠ ਕੇ ਗੱਲ ਕਰੋ।
 * ਕੀ ਕਰੀਏ: ਸ਼ਿਕਵੇ-ਸ਼ਿਕਾਇਤਾਂ ਨੂੰ ਦੱਬਣ ਨਾ ਦਿਓ, ਪਰ ਗੱਲਬਾਤ ਦਾ ਤਰੀਕਾ ਨਰਮ ਹੋਣਾ ਚਾਹੀਦਾ ਹੈ।
2. ਚੁਗਲੀ ਤੋਂ ਪਰਹੇਜ਼ (No External Influence)
ਬਾਹਰਲੇ ਲੋਕਾਂ ਦੀਆਂ ਗੱਲਾਂ ਅਕਸਰ ਰਿਸ਼ਤਿਆਂ ਵਿੱਚ 'ਕੈਮੀਕਲ' ਦਾ ਕੰਮ ਕਰਦੀਆਂ ਹਨ ਜੋ ਸੜਨ ਪੈਦਾ ਕਰਦੀਆਂ ਹਨ।
 * ਕੀ ਕਰੀਏ: ਆਪਣੇ ਘਰ ਦੇ ਮਸਲੇ ਘਰ ਦੇ ਅੰਦਰ ਹੀ ਹੱਲ ਕਰੋ। ਤੀਜੇ ਬੰਦੇ ਦੀ ਗੱਲ ਸੁਣ ਕੇ ਆਪਣੇ ਪਰਿਵਾਰ 'ਤੇ ਸ਼ੱਕ ਨਾ ਕਰੋ।
3. ਮਾਫ਼ੀ ਅਤੇ ਸਬਰ (Boric Acid - The Healer)
ਬੋਰਿਕ ਐਸਿਡ ਵਾਂਗ, 'ਮਾਫ਼ੀ' ਦੀ ਵੀ ਕੋਈ ਆਵਾਜ਼ ਜਾਂ ਗੰਧ ਨਹੀਂ ਹੁੰਦੀ, ਪਰ ਇਹ ਰਿਸ਼ਤੇ ਨੂੰ ਬਚਾ ਲੈਂਦੀ ਹੈ।
 * ਕੀ ਕਰੀਏ: ਛੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ (Ignore) ਕਰਨਾ ਸਿੱਖੋ। ਹਰ ਗੱਲ 'ਤੇ ਬਹਿਸ ਕਰਨ ਨਾਲੋਂ 'ਚੁੱਪ' ਰਹਿਣਾ ਕਈ ਵਾਰ ਜ਼ਿਆਦਾ ਅਸਰਦਾਰ ਹੁੰਦਾ ਹੈ।
4. ਸਮਾਂ ਅਤੇ ਧੁੱਪ (Quality Time)
ਜਿਵੇਂ ਸੂਰਜ ਦੀ ਧੁੱਪ ਦੀਮਕ ਨੂੰ ਮਾਰ ਦਿੰਦੀ ਹੈ, ਉਵੇਂ ਹੀ ਪਰਿਵਾਰ ਨਾਲ ਬਿਤਾਇਆ 'ਚੰਗਾ ਸਮਾਂ' ਕੜਵਾਹਟ ਨੂੰ ਖਤਮ ਕਰ ਦਿੰਦਾ ਹੈ।
 * ਕੀ ਕਰੀਏ: ਦਿਨ ਵਿੱਚ ਇੱਕ ਵਾਰ ਇਕੱਠੇ ਬੈਠ ਕੇ ਖਾਣਾ ਖਾਓ ਜਾਂ ਪੁਰਾਣੀਆਂ ਚੰਗੀਆਂ ਯਾਦਾਂ ਸਾਂਝੀਆਂ ਕਰੋ।
5. ਸ਼ੱਕ ਦਾ ਇਲਾਜ
ਸ਼ੱਕ ਸਭ ਤੋਂ ਵੱਡੀ ਦੀਮਕ ਹੈ।
 * ਕੀ ਕਰੀਏ: ਜੇਕਰ ਕਿਸੇ ਗੱਲ 'ਤੇ ਭਰੋਸਾ ਟੁੱਟ ਰਿਹਾ ਹੈ, ਤਾਂ ਸਬੂਤ ਲੱਭਣ ਦੀ ਬਜਾਏ ਸਿੱਧਾ ਸਵਾਲ ਪੁੱਛ ਕੇ ਗੱਲ ਸਾਫ਼ ਕਰ ਲਓ।
ਇੱਕ ਛੋਟੀ ਜਿਹੀ ਸਲਾਹ:
ਰਿਸ਼ਤਿਆਂ ਦੀ ਮੁਰੰਮਤ ਵੇਲੇ "ਮੈਂ" ਦੀ ਬਜਾਏ "ਅਸੀਂ" ਸ਼ਬਦ ਦੀ ਵਰਤੋਂ ਕਰੋ। ਦੀਮਕ ਲੱਗੀ ਲੱਕੜ ਨੂੰ ਸੁੱਟਿਆ ਨਹੀਂ ਜਾਂਦਾ, ਉਸਦਾ ਇਲਾਜ ਕੀਤਾ ਜਾਂਦਾ ਹੈ। ਉਵੇਂ ਹੀ ਪਰਿਵਾਰ ਨੂੰ ਛੱਡਣ ਦੀ ਬਜਾਏ ਰਿਸ਼ਤੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ।
ਦੀਪ ਜੀਰਵੀ
ਇੱਕ  ਅਜਬ  ਤਰੀਕੇ  ਦਾ  ਰਿਸ਼ਤਾ  ,ਉਸ  ਨਾਲ  ਨਿਭਾਈ  ਜਾਂਦੇ  ਹਾਂ ,
ਓਸੇ  ਨੂ  ਚਾਹੀ  ਜਾਂਦੇ  ਹਾ , ਓਸੇ  ਤੋਂ  ਲੁਕਾਈ  ਜਾਂਦੇ  ਹਾਂ ..

ਦਮ ਦਮ ਮਾਲਾ ਵੀ ਫੇਰਦੇ ਹਾਂ, ਬੇਸ਼ੱਕ ਓਸੇ ਦੀ ਓਸੇ ਲਈ;
ਤੇ ਦਮ- ਦਮ ਦਮ ਵੀ ਭਰਦੇ ਨਹੀਂ ,ਦੁਨੀਆਂ ਭਰਮਾਈ ਜਾਂਦੇ ਹਾਂ .

ਜੇ ਆਪਣੇ  ਚੰਮ ਦੀ ਜੁੱਤੀ ਵੀ ਸੱਜਣਾ ਦੇ ਪੈਰੀਂ ਪਾ ਸਕੀਏ ;
ਓਹ ਮੌਕਾ ਮਨ ਹੀ ਮਨ ਅੰਦਰ ,ਮਲਿਕ ਤੋਂ ਚਾਹੀ  ਜਾਂਦੇ ਹਾਂ .

ਓਹ ਭੋਲਾ ਭਾਲਾ ਸੱਜਣ ਏ ,ਜੋ ਜੋਗੀ ਵੀ ਦਿਲਦਾਰ ਵੀ ਏ ;
ਦਿਲ ਜੋਗ ਕਮਾਉਣਾ ਵੀ ਚਾਹਵੇ ,ਧੜਕਨ ਪਰਚਾਈ  ਜਾਂਦੇ ਹਾਂ 


ਹੁਣ ਦੋਵੇਂ ਸੋਚੀਂ ਡੁੱਬੇ ਆਂ, ਇੱਕ ਮੈ ਵਾਂ ਇੱਕ ਇਹ ਦਿਲ ਅਥਰਾ 
ਉਸ ਜੋਗੀ ਜੋਗਣ ਹੋ ਨਿੱਬੜਾਂ ਅਜ਼ਲਾਂ ਤੋਂ ਚਾਹੀ ਜਾਂਦੇ ਹਾਂ.


ਦੀਪ ਜ਼ੀਰਵੀ 

Thursday, December 25, 2025

'ਸੱਚ ਦੀ ਸਦਾ' ਦੀ ਸਦਾ ਮੌਤ ਹੀ ਭਲੀ...

ਜਾਣਦਾਂ ਹਾਂ  ਯਾਰ ਮੇਰੇ ਸਾਰੇ ਬੋਲਦੇ,
 ਮੇਰੇ ਨਾਲ਼ ਕੁਝ ਮੇਰੇ ਬਾਰੇ ਬੋਲਦੇ.

ਜਦ ਸੂਰਜਾਂ,ਦੇ ਸੇਕ ਨੂੰ ਦੁਗਾੜਾ ਵੱਜਦਾ
ਹੈ ਰੀਤ ਉਦੋਂ ਟਹਿਣੇ ਬੜੇ ਨਿਆਰੇ ਬੋਲਦੇ

ਸੱਚ ਦੀਆਂ ਤੂਤੀਆਂ ਨੂੰ ਕੌਣ ਗੌਲ਼ਦਾ
ਜਦ ਝੂਠ ਦੇ ਨਗਾੜੇ ਹੋਣ ਸਾਰੇ ਬੋਲਦੇ.

'ਸੱਚ ਦੀ ਸਦਾ' ਦੀ ਸਦਾ ਮੌਤ ਹੀ ਭਲੀ
ਇਹ ਦੇਗ ਦੇ ਉਬਾਲੇ, ਰੰਬੀ -ਆਰੇ ਬੋਲਦੇ.

ਆਮ ਜਿਹੀ ਬੋਲਚਾਲ ਆਮ ਜਿਹੀ ਬਾਤ
ਵਿਦਵਾਨ,ਆਮ ਹੀ ਨਾ ਸਾਰੇ ਬੋਲਦੇ.
ਦੀਪ ਜ਼ੀਰਵੀ
09815524600

Tuesday, December 23, 2025

ਹੇ ਦਾਤਾਰ ਤੇਰੀਆਂ ਦਾਤਾਂ ਦਾ ਧੰਨਵਾਦੀ ਹਾਂ

ਹੇ ਦਾਤਾਰ ਤੇਰੀਆਂ ਦਾਤਾਂ ਦਾ ਧੰਨਵਾਦੀ ਹਾਂ
ਉਹ ਮਾਂ-ਪਿਓ ਜੋ ਤੇਰੀ ਕਿਰਪਾ ਕਰਕੇ ਮੇਰੇ ਹੋਏ।
ਉਹ ਭੈਣ ਭਰਾ ਸਭ ਸਾਕ ਸਬੰਧੀ ਤੇਰੀ ਕਿਰਪਾ ਨੇੜੇ ਹੋਏ।
ਇਹ ਕਾਇਆ ਕੰਚਨ ਨਿਰੋਗ ਤੇ ਨਿਰਮਲ ਤੇਰੀ ਦਾਤ ਹੈ।
ਇਹ ਮਾਇਆ ਜੋ ਗੁਜ਼ਰਾਨ ਦਾ ਬਰਕਤ ਤੇਰੀ ਹੀ ਦਾਤ ਹੈ।
ਇਹ ਆਉਂਦੇ ਜਾਂਦੇ ਸਾਹ, ਦਿਲ-ਧੜਕਣ ਤੇਰੀ ਦਾਤ ਹੈ ਮਾਲਕ।
ਇਹ ਪੈਣ ਦੀ ਰੁਣਝੁਣ, ਸਾਵਣ ਰਿਮਝਿਮ, ਤੂੰ ਹੈਂ ਅੰਤਰਜਾਮੀ।
ਕੀੜੀ ਦੇ ਪੈਰਾਂ ਦੀ ਝਾਂਜਰ ਦੀ ਰੁਣਝੁਣ ਸੁਣ ਸਕਦੈਂ।
ਤੇਰੀ ਕੀੜੀ ਤੇਰੀ ਮਹਿਮਾ ਅਪਰ-ਅਪਾਰ ਹੈ ਸਵਾਮੀ।
ਤੇਰੀ ਦਿੱਤੀ ਜੀਵਨ ਮਾਲਾ ਸਵਾਸਾਂ ਦੀ ਇਹ ਪੂੰਜੀ।
ਤੇਰੀ ਓਟ, ਆਸਰਾ ਤੇਰਾ, ਤੂੰ ਤੂੰ ਧਨ ਗੂੰਜੀ।
ਤੇਰੀ ਕਿਰਪਾ, ਜਿਉਂਦਾ ਜਾਗਦਿਆਂ ਤੈਨੂੰ ਪ੍ਰਭਾਤ ਦਿਖਾਈ।
ਤੇਰੇ ਹੱਥ ਹੈ ਡੋਰ ਮਾਲਕਾ ਮੇਰਾ ਤਾਂ ਕੁਝ ਨਾ ਹੀ।
ਸਭ ਸਾਗਰ ਪਿਆਰੀ ਸਭ ਜਗਤ ਬੋਲੇ ਕਲਮ ਚਲਾਇਆਂ।
ਤੇਰੀਆਂ ਦਾਤਾਂ ਦੀ ਤੇ ਦਾਤਾ ਗੁਣ ਗਿਣ ਲਿਖ ਨਾ ਪਾਇਆ।
ਤੇਰੀ ਹਰ ਇੱਕ ਦਾਤ ਮੁਕੰਮਲ, ਤੂੰ ਮੇਰਾ ਆਦਿ ਹੈਂ।
ਹੇ ਦਾਤਾਰ ਤੇਰੀਆਂ ਦਾਤਾਂ ਦਾ ਧੰਨਵਾਦੀ ਹਾਂ।
— ਦੀਪ ਜੀਰਵੀ
24/12/25



English Translation
O Giver, I am thankful for Your blessings
Those parents who became mine through Your grace.
Those siblings and all relatives brought close by Your mercy.
This body, pure and healthy like gold, is Your gift.
This wealth and sustenance that blesses my life is Your gift.
These incoming and outgoing breaths, this heartbeat, is Your gift, O Master.
The tinkling of the rain, the drizzle of Sawan (Monsoon)—You are the All-Knowing.
You can even hear the tinkling of the bells on an ant’s feet.
Even Your smallest creature (the ant) reflects Your infinite glory, O Lord.
The life-garland You gave, this capital of breaths.
Your protection, Your support; Your name resonates like wealth.
By Your grace, You showed me the dawn while I was alive and awake.
The string is in Your hands, O Master; nothing belongs to me.
All the oceans, the whole world speaks as the pen moves.
The count of Your blessings, O Giver, can never be fully written.
Every single gift of Yours is perfect; You are my beginning.
O Giver, I am thankful for Your blessings.
Key Themes & Meaning
 * Humility: The writer emphasizes that everything—from family to physical health to the very air they breathe—is a gift from the Creator, not a personal achievement.
 * Omniscience: The poem uses a beautiful metaphor about God being able to hear the "tinkling of bells on an ant's feet," highlighting that nothing is too small for Divine attention.
 * Surrender: The line "the string is in Your hands" suggests a total surrender to destiny and Divine will.

Monday, August 4, 2025

ਇੱਕ ਯੁੱਗ ਜਿੰਨੀ ਅਉਧ ਮਿਲੀ ਸੀ।

ਅਹੁ ਤੁਰ ਗਏ ਉਹ ਸਫਰ ਮੁਕਾ ਕੇ।
ਆਵਦੇ ਸਾਰੇ ਫ਼ਿਕਰ ਚੁਕਾ ਕੇ।

ਸਾਰੀ ਉਮਰ ਜੀ ਬੈਠੇ ਨਹੀਂ ਸੀ 
ਵਿਹਲੇ ਠਾਲੇ ਜਾਂ ਅਲਸਾ ਕੇ।

ਇੱਕ ਯੁੱਗ ਜਿੰਨੀ ਅਉਧ ਮਿਲੀ ਸੀ।
ਤੁਰ ਗਏ ਪਲ ਵਿੱਚ ਅਉਧ ਹੰਢਾ ਕੇ।

ਕੋਲ ਜਦੋਂ ਸੀ ਗੱਲ ਨਾ ਹੋਈ
ਲਾਹਾ ਕੀ ਪਿੱਛੋਂ ਪਛਤਾ ਕੇ?

ਈਦ ਗਈ ਤੋਂ ਤੰਬਾ ਕਿਸ ਕੰਮ?
ਟੱਕਰਾਂ ਹੀ ਨੇ ਵਕਤ ਘੁਸਾ ਕੇ।

ਦੀਪ ਜੀਰਵੀ 
05082025

Thursday, July 31, 2025

ਪੰਜਾਬੀ ਲਿਪੀ ਅਤੇ ਪੰਜਾਬੀ ਲੋਕ

ਅਦਵੀ ਸੰਗਤ ਵੈਦ ਜਗਦੀਸ਼ ਸ਼ਰਮਾ ਯਾਦਗਾਰੀ ਮੰਚ ਪਰਿਵਾਰ ਦਾ ਸ਼ਬਦ ਯੱਗ 2014 ਤੋਂ ਜਾਰੀ ਹੈ ਇਸ ਸਫਰ ਦੌਰਾਨ ਅਨੇਕ ਸੋਝੀਵਾਨ ਕਾਨੀਕਾਰ ਅਲੋਚਨਾਕਾਰ ਪਾਠਕ ਅਤੇ ਚਿੰਤਕ ਸਾਥੀ ਮੇਰੇ ਇਸ ਪਰਿਵਾਰ ਦੇ ਨਾਲ ਜੁੜੇ ਅਤੇ ਹੋਰ ਵੀ ਸਾਥੀ ਨਿਤ ਨਿਰੰਤਰ ਜੁੜਦੇ ਰਹੇ ਨੇ ਜੁੜਦੇ ਪਏ ਨੇ ਯਕੀਨ ਵਰਗੀ ਆਸ ਹੈ ਕਿ ਜੁੜਦੇ ਰਹਿਣਗੇ ਸਾਡਾ ਇੱਕ ਨਿਮਾਣਾ ਜਿਹਾ ਮੰਤਵ ਪੰਜਾਬੀ ਦੇ ਸ਼ਬਦ ਜੋੜਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਇਹੀ ਬੇਨਤੀ ਕਰਦਾ ਹਾਂ ਬਾਕੀ ਗੱਲਬਾਤ ਫੇਰ 



 ਤੁਹਾਡਾ ਆਪਣਾ ਦੀਪ ਜੀਰਵੀ 

Monday, July 28, 2025

ਧਨਵਾਦ ਕਰਨਾ,ਧਨਵਾਦੀ ਹੋਣਾ,ਧਨਵਾਦੀ ਰਹਿਣਾ(ਦੀਪ ਜੀਰਵੀ)


ਸਾਡੇ ਮਾਤਾ ਪਿਤਾ ਦੀ ਪਰਵਰਿਸ਼ ਸੰਘਰਸ਼ਾਂ ਨੇ ਕੀਤੀ ਓਹ ਪੱਕੇ ਇਰਾਦੇ ਵਾਲੇ ਹੋ ਨਿੱਬੜੇ ।ਓਹਨਾ ਦੀ ਅਧਿਆਪਕ ਓਹਨਾ ਦੀ ਜ਼ਿੰਦਗੀ ਰਹੀ।
ਆਵਦੀ ਜ਼ਿੰਦਗੀ ਦਾ ਨਿਚੋੜ ਦੱਸਦਿਆਂ ਓਹਨਾ ਅਕਸਰ ਕਹਿਣਾ: ਕਾਕਾ ਗੁਣ ਜਾਣੀ ਦਾ, ਕਿਸੇ ਵੱਲੋਂ ਤੁਹਾਡੀ ਅੱਖ ਦੇ ਵਿੱਚ ਪਏ ਕੱਖ ਨੂੰ ਕੱਢਣ ਦਾ ਵੀ ਗੁਣ ਜਾਣੀ ਦਾ।
ਅਗਰ ਆਪ ਕਿਸੇ ਦੇ ਕੀਤੇ ਅਹਿਸਾਨ ਨੂੰ ਭੁੱਲ ਜਾਓਗੇ ਤਾਂ ਤੁਸੀਂ ਇਨਸਾਨ ਅਖਵਾਉਣ ਦੇ ਲਾਇਕ ਵੀ ਨਹੀਂ ਰਹੋਗੇ ਇਨਸਾਨੀ ਸਮਾਜ ਵਿੱਚ ਇੱਕ ਦੂਜੇ ਦੇ ਕੰਮ ਆਉਣਾ ਜਰੂਰੀ ਹੈ ਇਸ ਸਮਾਜ ਦੀ ਬਣਤਰ ਸਡੋਲ ਅਤੇ ਸੁਚੱਜੀ ਤਾਂ ਹੀ ਹੈ ਜੇ ਸਾਰੇ ਇੱਕ ਦੂਜੇ ਦੇ ਪ੍ਰਤੀ ਸਹਿਯੋਗੀ ਭਾਵ ਰੱਖਦੇ ਹਨ ਧੰਨਵਾਦ ਦਾ ਭਾਵ ਰੱਖਦੇ ਹਨ 
ਉਹਨਾਂ ਕਹਿਣਾ ਕਿਸੇ ਦੇ ਦਿੱਤੇ ਤੋਹਫੇ ਨੂੰ ਧੰਨਵਾਦ ਕੀਤੇ ਬਿਨਾ ਰੱਖ ਲਵੋ ਤਾਂ ਅਗਲਾ ਦੂਜੀ ਵਾਰ ਤੋਹਫਾ ਦੇਣ ਤੋਂ ਪਹਿਲਾਂ ਕਈ ਵਾਰ ਸੋਚੇਗਾ ਕਿ ਇਹ ਤਾਂ ਬੇ ਸੁਕਰਾ ਹੈ ਇਸਨੇ ਪਿਛਲੇ ਤੋਹਫੇ ਦੀ ਕੀ ਕਦਰ ਪਾਈ ਕਦਰ ਕੀ ਪਾਉਣੀ ਸੀ ਸਗੋਂ ਇਸਨੇ ਤਾਂ ਉਸ ਤੋਹਫੇ ਦਾ ਧੰਨਵਾਦ ਵੀ ਨਹੀਂ ਆਖਿਆ। ਜੇ ਜੇ ਤੁਸੀਂ ਦਿੱਤੇ ਤੋਹਫੇ ਦੇ ਬਦਲੇ ਧੰਨਵਾਦ ਦੇ ਪਿਆਰੇ ਦੋ ਸ਼ਬਦ ਆਖ ਦਿੰਦੇ ਹੋ ਤਾਂ ਤੋਹਫਾ ਦੇਣ ਵਾਲੇ ਦਾ ਮਨ ਖਿੜ ਜਾਂਦਾ ਹੈ। 
ਇਹ ਤਾਂ ਦੁਨੀਆਦਾਰੀ ਦੀ ਗੱਲ ਰਹੀ ਦੀਨਦਾਰੀ ਵਿੱਚ ਵੀ ਇਹੀ ਸੂਤਰ ਕੰਮ ਆਉਂਦਾ ਹੈ ਅਗਰ ਅਸੀਂ ਦਾਤੇ ਦੀਆਂ ਦਾਤਾਂ ਦਾ ਧੰਨਵਾਦ ਕਰਦੇ ਹਾਂ ਤਾਂ ਦਾਤਾ ਝੋਲੀਆਂ ਭਰਪੂਰ ਰੱਖਦਾ ਹੈ ਅਤੇ ਅਸੀਂ ਵੀ ਆਪਣੇ ਆਪ ਵਿੱਚ ਵਧੀਆ ਵਧੀਆ ਮਹਿਸੂਸ ਕਰਦੇ ਹਾਂ। 
ਉਹ ਕਹਿੰਦੇ ਸਨ ਕਿ ਦੁਨੀਆ ਜਹਾਨ ਦੇ ਵਿੱਚ ਇਕੋ ਕੰਮ ਹੈ ਜੋ ਸਾਰੇ ਕਰ ਸਕਦੇ ਹਨ ਜੇ ਉਹ ਕਰਨਾ ਚਾਹੁਣ ਤਾਂ। ਉਹ ਕੰਮ ਹੈ ਸ਼ੁਕਰਾਨਾ ਕਰਨਾ। ਜੋ ਚੀਜ਼ ਹਾਸਿਲ ਹੈ ਪ੍ਰਾਪਤ ਹੈ ਕੋਲ ਹੈ ਉਸ ਲਈ ਸ਼ੁਕਰਾਨਾ ਕਰਨਾ ਕਰਦੇ ਰਹਿਣਾ ਅਤੇ ਸ਼ੁਕਰ ਗੁਜ਼ਾਰ ਹੋਏ ਰਹਿਣਾ ਜਿੰਦਗੀ ਦੇ ਸਫਰ ਨੂੰ ਸੁਹਾਣਾ ਅਤੇ ਵਧੀਆ ਹੰਡਣਸਾਰ ਕਰ ਦਿੰਦਾ ਹੈ।
ਦੀਪ ਜੀਰਵੀ

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...