*(ਬਦਲੇ ਬਦਲੇ)*
*ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!*
*ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ ਹੈ ਦੌਲਤਾਂ ਦੀ, ਇਸ ਨੂੰ ਕਹਿੰਦੇ ਚਾਲ ਸਮੇਂ ਦੀ !*
*ਗਰੀਬੀ ਤੋਂ ਅਮੀਰੀ ਅਤੇ ਅਮੀਰੀ ਤੋਂ ਗਰੀਬੀ, ਆਉਂਦੀ ਜਾਂਦੀ ਰਹਿੰਦੀ, ਕਿਰਪਾ ਹੈ ਉਸ ਦੀ!*
*ਜਿਸਨੂੰ ਦਾਤਾ ਯਾਦ ਰਹਿੰਦਾ, ਸਮੇਂ ਨਾਲ ਚੱਲਦਾ ਹੈ,ਪ੍ਰਵਾਹ ਨਹੀਂ ਕਰਦਾ ਕਿਸੇ ਦੀ!*
*ਹਰ ਵਕਤ ਫੌਜਾਂ ਤਿਆਰ ਰਹਿੰਦੀਆਂ "ਰਾਜ" ਬਦਲਦੀਆਂ ਨਹੀਂ, ਮਿਹਰ ਹੋਵੇ ਜੇ ਰੱਬ ਦੀ !*
*ਲੇਖਕ,*
*ਰਾਜਵਿੰਦਰ ਸਿੰਘ ਰਾਜ ਗੱਡੂ ਸੇਵਾ ਮੁਕਤ ਬੀ ਡੀ ਪੀ ੳ,*
*ਚੰਡੀਗੜ੍ਹ !*
*04/07/2026*