Saturday, February 21, 2026

ਇੱਕ  ਅਜਬ  ਤਰੀਕੇ  ਦਾ  ਰਿਸ਼ਤਾ  ,ਉਸ  ਨਾਲ  ਨਿਭਾਈ  ਜਾਂਦੇ  ਹਾਂ ,
ਓਸੇ  ਨੂ  ਚਾਹੀ  ਜਾਂਦੇ  ਹਾ , ਓਸੇ  ਤੋਂ  ਲੁਕਾਈ  ਜਾਂਦੇ  ਹਾਂ ..

ਦਮ ਦਮ ਮਾਲਾ ਵੀ ਫੇਰਦੇ ਹਾਂ, ਬੇਸ਼ੱਕ ਓਸੇ ਦੀ ਓਸੇ ਲਈ;
ਤੇ ਦਮ- ਦਮ ਦਮ ਵੀ ਭਰਦੇ ਨਹੀਂ ,ਦੁਨੀਆਂ ਭਰਮਾਈ ਜਾਂਦੇ ਹਾਂ .

ਜੇ ਆਪਣੇ  ਚੰਮ ਦੀ ਜੁੱਤੀ ਵੀ ਸੱਜਣਾ ਦੇ ਪੈਰੀਂ ਪਾ ਸਕੀਏ ;
ਓਹ ਮੌਕਾ ਮਨ ਹੀ ਮਨ ਅੰਦਰ ,ਮਲਿਕ ਤੋਂ ਚਾਹੀ  ਜਾਂਦੇ ਹਾਂ .

ਓਹ ਭੋਲਾ ਭਾਲਾ ਸੱਜਣ ਏ ,ਜੋ ਜੋਗੀ ਵੀ ਦਿਲਦਾਰ ਵੀ ਏ ;
ਦਿਲ ਜੋਗ ਕਮਾਉਣਾ ਵੀ ਚਾਹਵੇ ,ਧੜਕਨ ਪਰਚਾਈ  ਜਾਂਦੇ ਹਾਂ 


ਹੁਣ ਦੋਵੇਂ ਸੋਚੀਂ ਡੁੱਬੇ ਆਂ, ਇੱਕ ਮੈ ਵਾਂ ਇੱਕ ਇਹ ਦਿਲ ਅਥਰਾ 
ਉਸ ਜੋਗੀ ਜੋਗਣ ਹੋ ਨਿੱਬੜਾਂ ਅਜ਼ਲਾਂ ਤੋਂ ਚਾਹੀ ਜਾਂਦੇ ਹਾਂ.


ਦੀਪ ਜ਼ੀਰਵੀ 

No comments:

_ਕਦੇ ਖੁਦ ਨੂੰ ਵੀ ਪਿਆਰ ਕਰ ਵੇਖੋ ਜੀ_

ਜਿਵੇਂ ਖੁਸ਼ਬੂ ਤੋਂ ਬਿਨਾਂ ਫੁੱਲ, ਸਾਜ਼ ਤੋਂ ਬਿਨਾਂ ਸੰਗੀਤ, ਅਤੇ ਮੂਰਤੀ ਤੋਂ ਬਿਨਾਂ ਮੰਦਿਰ ਦੀ ਹੋਂਦ ਸੰਭਵ ਨਹੀਂ ਹੈ; ਐਨ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ, ਇਸ਼ਕ ਤੋਂ ਬਿ...