Showing posts with label ਜਸਵੀਰ ਸੋਨੀ. Show all posts
Showing posts with label ਜਸਵੀਰ ਸੋਨੀ. Show all posts

Wednesday, December 24, 2025

ਚੜ੍ਹਤ(ਜਸਵੀਰ ਸੋਨੀ)

 

ਇੱਥੇ ਚੜ੍ਹਤ ਘਪਲੇਬਾਜ਼ਾਂ ਦੀ,
ਜਾਂ ਫਿਰ ਹੁੰਦੀ ਚੋਰਾਂ ਠੱਗਾਂ ਦੀ।

ਸ਼ਾਤਰ ਬੰਦੇ ਹੱਥ ਝੂਠ ਦੀ ਸੋਟੀ ਏ,
ਹੱਕਦਾ ਜੋ ਭੀੜ ਹੈ ਪਿਛਲੱਗਾਂ ਦੀ।

ਸਾਂਝਾ ਦੀ ਗੱਲ ਕੋਈ ਟਾਂਵਾਂ ਕਰੇ,
ਗੱਲ ਨਫ਼ਰਤ ਦੀਆਂ ਅੱਗਾਂ ਦੀ।

ਜਿਸ ਹੱਥ ਲਾਠੀ ਮੱਝ ਉਸ ਦੀ ਏ,
ਨਾ ਟੋਪੀ ਵਾਲੇ ਦੀ ਨਾ ਪੱਗਾਂ ਦੀ।

ਅੰਨੀ ਪੀਂਹਦੀ ਕੁੱਤੀ ਚੱਟਦੀ ਏ,
ਗੱਲ ਕਰੀਏ ਕੀ ਸਲੱਗਾਂ ਦੀ।

ਸੱਚ ਝੂਠ ਦੇ ਫ਼ਰਕ ਨੂੰ ਕੀ ਜਾਣੇ,
ਸੋਨੀ ਦੁਨੀਆਂ ਹੈ ਲਾਈਲੱਗਾਂ ਦੀ।
ਜਸਵੀਰ ਸੋਨੀ
                           ਜਸਵੀਰ ਸੋਨੀ

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...