Showing posts with label ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ। ਰਿਟਾਇਰਡ ਸਹਾਇਕ ਥਾਣੇਦਾਰ. Show all posts
Showing posts with label ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ। ਰਿਟਾਇਰਡ ਸਹਾਇਕ ਥਾਣੇਦਾਰ. Show all posts

Friday, February 20, 2026

ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-

"ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ-
ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-
ਉੱਡ ਗਏ ਹਾਸੇ ਤੇ ਬਸ ਆਕੜ ਪੱਲੇ ਐ।
ਜੰਮਕੇ ਮਾਂਗੇਆਣੇ, ਲਾਹੌਰ ਨੂੰ ਚੱਲੇ ਐ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ-
ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-

ਦਿਲ ਨੇ ਕਾਲੇ ਤੇ ਬਸ ਚਿੱਟੀ ਚਾਦਰ ਐ-
ਰਹੀਏ ਗਿੱਦੜਬਾਹੇ, ਨਾਂ ਜੰਗ ਬਹਾਦਰ ਐ-
ਮੰਗਿਆ ਹੱਟੀ ਵਾਲਾ, ਹੁਣ ਦੇਵੇ ਬੇਸਣ ਨਾ।
ਹਾਂ ਨਿਕੰਮੇ, ਚੰਦਭਾਨ ਦੇ 'ਟੇਸ਼ਨ ਨਾ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ-
ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-

ਬੋਝੇ ਗਾਜਰਾਂ ਲਾਹੌਰ ਨੂੰ ਚੱਲੇ ਆਂ।
ਹੈਨੀ ਅੱਲਾ ਬੇਲੀ ਕੱਲਮ-ਕੱਲੇ ਆਂ।
ਤੂੰ ਹੀ ਬਾਂਹ ਫੜ ਰੱਬਾ ਕਮਲੀ ਫੱਤੋ ਦੀ।
ਦੇ-ਦੇ ਰੱਬ ਸੱਚਿਆ ਸ਼ੌਕੀਨੀ ਪੱਤੋ ਦੀ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ-
ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-

'ਦਾਨੀ' ਛੱਡ ਚੂਰੀ ਤੇ ਰੁੱਖੀ ਖਾ ਲੈ ਤੂੰ-
'ਫੁੱਲੋ ਮਿੱਠੀ' ਦੇ ਵਿੱਚ ਵਕਤ ਲੰਘਾ ਲੈ ਤੂੰ-
ਕਾਹਤੋਂ ਗੱਲ ਕਰੇ ਤੂੰ ਪਰਖ਼-ਪਛਾਣਾਂ ਦੀ।
ਘਰ-ਘਰ ਨ੍ਹੇਰੀ ਐ ਬਸ ਪੰਜ ਕਲਿਆਣਾਂ ਦੀ।
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ-
ਕਾਹਤੋਂ ਅੱਜ-ਕੱਲ ਬੰਦਾ ਰਹਿੰਦਾ ਸੜਿਆ ਈ ਓਏ-

ਧੰਨਵਾਦ ਸਹਿਤ -
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ।
 ਰਿਟਾਇਰਡ ਸਹਾਇਕ ਥਾਣੇਦਾਰ 
 94170- 79316 
 88473-57895

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...