Tuesday, December 23, 2025

ਇੱਕ ਦਰਦ ਕਹਾਣੀ




ਲੋਰੀ ਦੇਵੇ ਮਾਂ ਗੁਜਰੀ ਛੋਟੇ ਲਾਲਾਂ ਨੂੰ ਪਈ ਆਪ ਸੁਲਾਵੇ 
ਮਿੱਠੇ ਮਿੱਠੀ ਬੋਲੀ ਵਿੱਚ ਉਹ ਦਾਦੇ ਬਾਪ ਦੀ ਗਾਥਾ ਸੁਣਾਵੇ 


ਛੋਟੇ ਛੋਟੇ ਬਾਲ ਪੁੱਛਦੇ ਵੱਡੇ ਵੀਰ ਕਦੋਂ ਫਿਰ ਆਉਣਗੇ 
ਸਾਨੂੰ ਲਾਡਾਂ ਨਾਲ ਦਾਦੀਏ ਕਦੋਂ ਚੁੱਕ ਕੇ ਉਹ ਮੁੜ ਗਲ ਲਾਉਣਗੇ 


ਕਲਗੀਆਂ ਵਾਲੇ ਬਾਪ ਨੂੰ ਕਿੰਨੀ ਤਾਂਘ ਨਾਲ ਬੈਠੇ ਨੇ ਉਡੀਕਦੇ
ਠੰਡ ਤੇ ਹਵਾਵਾਂ ਝੱਲ ਕੇ ਬੈਠੇ ਨਵਾਂ ਇਤਿਹਾਸ ਨੇ ਉਲੀਕਦੇ 


ਜਾਲਮਾਂ ਨੇ ਘੱਟ ਕੀਤੀ ਨਾ, ਨਹੀਓਂ ਉਮਰਾਂ ਦਾ ਰੱਖਿਆ ਖਿਆਲ ਸੀ 
ਕਹਿਰ ਦੀ ਹਵਾ ਚੱਲਦੀ ਿੱਡਾ ਜਾਲਮ ਹੋ ਗਿਆ ਸਿਆਲ ਸੀ 


ਯਾਦ ਕਰ ਰੂਹ ਕੰਬਦੀ ਪਿਤਾ ਦਸ਼ਮ ਦੀ ਅਜਬ ਕਹਾਣੀ 
ਮੁੜ ਇਤਿਹਾਸ ਵਿੱਚ ਨਾ ਆਉਣੀ ਅਜੀਤ ਜੁਝਾਰ ਜਿਹੀ ਜਵਾਨੀ 


ਬਾਲ ਦੋ ਮਾਸੂਮ ਨਿੱਕੇ ਜਿਹੇ ਹੋਏ ਧਰਮ ਲਈ ਵੇਖੋ ਕੁਰਬਾਨ ਜੀ
ਅਜਲਾਂ ਤੱਕ ਯਾਦ ਰਹਿਣਗੇ ਹੱਸ ਹੱਸ ਹੋਏ ਕਿੰਜ ਕੁਰਬਾਨ ਜੀ 

'ਰੱਤੀ' ਵੀ ਕਲਮ ਚੁੱਕ ਕੇ ਬੈਠੀ ਲਿਖਣੇ ਲਈ ਉਹਨਾਂ ਦੀ ਕਹਾਣੀ 
ਸੁਰਗਾਂ ਤੋਂ ਆਪ ਆਏ ਜੋ ਦੇਣ ਕੌਮ ਲਈ ਸ਼ਹੀਦੀ ਸੀ ਲਾਸਾਨੀ



ਅੰਜੂ ਵ ਰੱਤੀ 
ਹੁਸ਼ਿਆਰਪੁਰ

No comments:

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...