Saturday, August 2, 2025

ਸੁਰਤਿ ਸ਼ਬਦ ਦੇ ਮੇਲੇ ਵਾਲੀ

ਯਾਰੋ! ਚੱਜ ਦੀ ਗੱਲ ਨਹੀਂ ਆਉਂਦੀ।
ਅੱਜ ਨਹੀਂ ਆਉਂਦੀ ,ਕੱਲ ਨਹੀਂ ਆਉਂਦੀ।।

ਹੋਰਨਾਂ ਦੇ ਵੱਲ ਆਉਂਦੀ ਹੋਊ
ਐਪਰ ਮੇਰੇ ਵੱਲ ਨਹੀਂ ਆਉਂਦੀ

ਪੁੱਛਾਂ ਕੇ ਤੂੰ ਕਿਉਂ ਨਹੀਂ ਆਉਂਦੀ
ਕਹਿ ਦੇਂਦੀ ਹੈ,"ਚੱਲ ਨਹੀਂ ਆਉਂਦੀ

ਮਿਹਰ ਮੁਹੱਬਤ ਵਾਲੀ ਏਧਰ
ਭੁੱਲੇ ਭਟਕੇ ਛੱਲ ਨਹੀਂ ਆਉਂਦੀ

ਘਸੇ ਘਸਾਏ ਵਿਸ਼ਿਆਂ ਵਿਚੋਂ
ਅਤਰਾਂ ਦੀ ਹਲਚਲ ਨਹੀਂ ਆਉਂਦੀ

ਸੁਰਤਿ ਸ਼ਬਦ ਦੇ ਮੇਲੇ ਵਾਲੀ
ਫੁੱਲਾਂ ਉੱਤੇ ਵੱਲ ਨਹੀਂ ਆਉਂਦੀ

ਦੀਪ ਜਗਾਏ ,ਟੇਕੇ ਮੱਥੇ
ਲੱਖ ਵਜਾਏ ਟੱਲ ਨਹੀਂ ਆਉਂਦੀ।

ਦੀਪ ਜੀਰਵੀ
03082023

No comments:

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...