ਹੁਣ ਮਿੱਟੀ ਦੇ ਵਿੱਚੋਂ ਬੰਦਿਆ ਮੋਤੀ ਲੱਭਦਾ ਏਂ?
ਮੂੰਹ ਫੇਰਦਾ ਰਹਿੰਦਾ ਸੀ ਤੂੰ ਗੱਲਾਂ ਚੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
2. ਮਾਰ ਸਾਈਕਲ ਦੀ ਟੱਲੀ ਸਾਈਕਲ ਤੇਜ਼ ਭਜਾਉਂਦਾ ਸੀ।
ਸਾਈਕਲ ਵਾਲੀ ਕਾਠੀ ਝੂਟਾ ਸੁਰਗ ਦਾ ਆਉਂਦਾ ਸੀ।
ਨਹੀਂ ਨਜ਼ਾਰਾ ਆਉਂਦਾ ਹੁਣ ਉਹ ਕਾਰਾਂ ਠੰਡੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
3. ਅਜੇ ਤੀਕ ਨਾ ਭੁੱਲੀ ਲੇਡੀ ਸਾਈਕਲ ਵਾਲੀ ਉਹ।
ਸਾਦ-ਮੁਰਾਦੀ, ਸੋਹਣੀ, ਫੱਬਤ, ਭੋਲੀ-ਭਾਲੀ ਉਹ।
ਅੱਗੇ ਪੈਡਲ ਨਾ ਵੱਜਿਆ ਘਰ ਦੀਆਂ ਵੇਖਕੇ ਤੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
4. ਇੱਕ ਵਾਰੀ ਤੂੰ ਰੰਗ-ਬਰੰਗੀ ਕਾਪੀ ਲਿਆਇਆ ਸੀ।
'ਦੋਸਤੀ ਏਕ ਸੇ ਹੋਤੀ ਹੈ' ਸ਼ੇਅਰ ਲਿਖਵਾਇਆ ਸੀ।
ਕੁੱਝ ਪਿਆ ਨਾ ਪੱਲੇ ਕਾਪੀਆਂ ਰੰਗ ਬਰੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
5. 'ਬਿਨ ਫੇਰੇ ਹਮ ਤੇਰੇ' ਬਾਬਾ ਫ਼ਿਲਮ ਵੀ ਵੇਖੀ ਸੀ।
ਸੱਧਰਾਂ ਵਾਲੀ ਧੂਣੀ ਕਿੰਨੀ ਮਨ ਵਿੱਚ ਸੇਕੀ ਸੀ।
ਨਾ ਡਰਿਆ ਤੂੰ ਬਾਬਾ ਓਦੋਂ ਤਾਰਾਂ ਨੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
6. ਇੱਕ ਵਾਰੀ ਚਮਕੀਲੇ ਵਾਲੇ ਗਾਣੇ ਗਾਏ ਸੀ।
ਠਾਣੇ ਵਾਲੇ ਸੁਣਿਐ ਤੇਰੇ ਘਰ ਵਿੱਚ ਆਏ ਸੀ।
ਵਾਹ ਗਏ ਤੇਰੀਆਂ ਜੁਲਫਾਂ ਕਹਿੰਦੇ ਬਿਨ ਹੀ ਕੰਘੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
7. ਜੋ ਕੁੱਝ ਰੱਬ ਨੇ ਦਿੱਤਾ ਉਹਦਾ ਸ਼ੁਕਰ ਮਨਾਇਆ ਕਰ।
ਪਈਆਂ ਵਿਸਰ ਗਈਆਂ, ਕਹਿਕੇ ਮਨ ਸਮਝਾਇਆ ਕਰ।
ਅਕਲ ਛਿੱਤਰਾਂ ਨਾਲ ਆਉਂਦੀ, ਜਾਂ ਫੇਰ ਰੂਹਾਂ ਰੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
8. ਭਾਵੇਂ ਤਜਰਬਾ ਤੈਨੂੰ 'ਦਾਨੀ' ਦਿਲ ਦੇ ਕਾਲਿਆਂ ਦਾ।
ਸੁਣ ਲਿਆ ਕਰ ਦੀਵਾਨ ਕਦੇ ਤੂੰ ਢੱਡਰੀਆਂ ਵਾਲਿਆਂ ਦਾ।
'ਫੁੱਲੋ ਮਿੱਠੀ ਵਾਲਿਆ' ਕੁੱਝ ਨਹੀਂ ਮਿਲਣਾ ਸੰਗੀਆਂ ਤੋਂ-
ਪੈਂਦਾ ਹੈ ਪਛਤਾਉਣਾ ਬਾਬਾ ਉਮਰਾਂ ਲੰਘੀਆਂ ਤੋਂ।
ਆਉਂਦੀ ਯਾਦ ਜਵਾਨੀ ਬਾਬਾ ਉਮਰਾਂ ਲੰਘੀਆਂ ਤੋਂ........
ਧੰਨਵਾਦ ਸਹਿਤ-
ਗੁਰਦੀਪ ਦਾਨੀ ਪਿੰਡ ਫੁੱਲੋ ਮਿੱਠੀ।
ਸੇਵਾ ਮੁਕਤ ਸਹਾਇਕ ਥਾਣੇਦਾਰ,
94 ਇੱਕ 70- 79 ਤਿੰਨ 16
No comments:
Post a Comment