Sunday, August 3, 2025

ਬੇਫ਼ਿਕਰਾ ਦਿਲ(ਅਮ੍ਰਿਤ ਸਰਹੰਦ)



 ਨਾਲ ਹਵਾਵਾਂ ਉੱਡਦਾ ਫਿਰਦਾ,
ਸੰਗ ਪੰਛੀਆਂ ਗਾਉਂਦਾ।
ਬੇਫ਼ਿਕਰਾ ਇਹ ਦਿਲ ਮੇਰਾ,
ਫ਼ਿਕਰਾਂ ਨੂੰ ਫੂਕਾਂ ਮਾਰ ਉਡਾਉਂਦਾ।
ਦੁੱਖ - ਸੁੱਖ ਦੋਵੇਂ ਕੱਪੜੇ ਵਾਂਗਰ,
ਇਹਨਾਂ ਨੂੰ ਪੈਂਦਾ ਹੰਢਾਉਣਾ।
ਹੱਸਦਿਆਂ ਨਾਲ ਤਾਂ ਹਰ ਕੋਈ ਹੱਸਦਾ,
ਕਿਸੇ ਰੋਂਦਿਆਂ ਨਾਲ ਨਾ ਰੋਣਾ।
ਖਾਵੋ ਪੀਵੋ ਰਲ ਬੈਠੋ ਭਾਈ,
ਕਾਹਦਾ ਵੰਡ ਵੰਡਾਉਣਾ।
ਨਾਲਦੇ ਜੰਮੇ ਨਾ ਮਿਲਣ ਦੁਬਾਰਾ,
ਜੀਅ ਚਾਰ ਦਿਨਾਂ ਦਾ ਪ੍ਰਹੌਣਾ।
ਮੈਂ ਮੇਰੀ ਆਖ਼ਰ ਨੂੰ ਮੁੱਕਣੀ,
ਨਿਕਲ ਜਾਣਾ ਕਿੱਲਾ ਜੋ ਧੌਣਾਂ।
ਰੱਬ ਦਾ ਨਾਮ ਆਖ਼ਰ ਦੀ ਪੌੜ੍ਹੀ,
ਬਿਨ੍ਹਾ ਇਹਦੇ ਨਾਂ ਸੱਚਖੰਡ ਪਾਉਣਾ।
           ✍️ਅਮ੍ਰਿਤ ਸਰਹੰਦ ✍️

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...