Wednesday, December 24, 2025

ਜਦੋਂ ਦਾ ਗਿਆ ਮੇਰਾ ਦਿਲਬਰ ਛੱਡਕੇ



ਮੰਨਤ ਲਵਲੀ (ਅੰਮ੍ਰਿਤਸਰ)
 ਜਦੋਂ ਦਾ ਗਿਆ ਮੇਰਾ ਦਿਲਬਰ ਛੱਡਕੇ
ਇਕ ਪਲ਼ ਮੈਨੂੰ ਨੀਂਦ ਨਾ ਆਈ।

ਯਾਦਾਂ ਦਾ ਪਹਿਰਾ ਰਹਿੰਦਾ।
ਭਟਕਦੀ ਹਾਂ ਮੈਂ ਵਾਂਗ ਸ਼ੁਦਈ।

ਕਿਸਨੂੰ ਦਸਾ ਜੋ ਮੇਰੇ ਨਾਲ ਬੀਤੀ
ਜਾਨ ਜਿਸਤੋ ਵਾਰੀ, ਨਿਕਲਿਆ ਉਹ ਹਰਜਾਈ।

ਮੋਹ ਦੀ ਤੰਦ ਚ ਬੱਝੀ ਪਈ ਹਾਂ
ਜਾਂਦੀ ਨਹੀਂ ਮੇਰੇ ਤੋਂ ਆਹ ਤੰਦ ਤੁੜਵਾਈ।

ਮੰਨਤ, ਰਾਹੇ ਇਸ਼ਕੇ ਦੇ ਪੈ ਕੇ
ਸੁਖ ਦੀ ਨੀਂਦ ਤੂੰ ਆਪ ਗਵਾਈ।

ਜਾ ਸੋਹਣਿਆਂ ਤੂੰ ਖੁਸ਼ ਰਹਿ ਸਾਨੂੰ ਭੁੱਲਕੇ
ਉਨੂੰ ਰੱਖ ਖੁਸ਼, ਜੋ ਹੁਣ ਤੇਰੇ ਦਿਲ ਨੂੰ ਭਾਈ।

ਮੈਂ ਰਹਿ ਲੈਣਾ ਯਾਦਾਂ ਆਸਰੇ
ਯਾਦ ਤੇਰੀ ਮੈਂ ਦਿਲ ਨਾਲ ਲਗਾਈ।

ਮੈਨੂੰ ਟੀਸ ਵੀ ਬੜੀ ਪਿਆਰੀ 
ਮਿੱਠੀ ਪਿਆਰੀ ਜਿਵੇੰ ਰੁਬਾਈ।

ਜਾ ਰਹਿ ਲੈ ਤੂੰ ਜਿਸ ਨਾਲ ਰਹਿਣਾ
ਹੁਣ ਨਾ ਕਦੀ ਮੰਨਤ ਮੁੜ੍ਹਕੇ ਆਈ.।
ਹੁਣ ਨਾ ਕਦੀ ਮੰਨਤ ਮੁੜ੍ਹਕੇ ਆਈ।.

ਮੰਨਤ ਲਵਲੀ 🧿🧿
ਅੰਮ੍ਰਿਤਸਰ 



No comments:

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...