ਸਾਹਵਾਂ ਦੇ ਆਉਂਦੇ ਜਾਂਦੇ ਕਦੋਂ ਢਾਈ ਵੀਹਾਂ ਤਿੰਨ ਵੀਹਾਂ ਉਮਰ ਦੀ ਗੁਜ਼ਰ ਗਈ ਪਤਾ ਵੀ ਨਹੀਂ ਲੱਗਾ। ਹਰ ਦਿਨ ਨਵੇਂ ਤਜਰਬੇ ਦੇ ਕੇ ਜਾਂਦੀ ਜ਼ਿੰਦਗੀ ਆਹ ਗਈ ਅਹੁ ਗਈ ਅਹੁ ਗਈ। ਜਿੰਦਗੀ ਵਿੱਚ ਉਤਰਾ ਚੜਾ ਡਿੱਗਣਾ ਉੱਠਣਾ ਤੁਰਨਾ ਥੰਮਣਾ ਫਿਰ ਹੌਸਲਾ ਕਰਕੇ ਸਫਰ ਨੂੰ ਸ਼ੁਰੂ ਕਰਨਾ ਸਾਰੇ ਜੀਵਨ ਦੀ ਜਾਂਚ ਦੇ ਅੰਗ ਹਨ। ਇਹ ਅੰਗ ਮੇਰੇ ਜੀਵਨ ਵਿੱਚ ਵੀ ਹਨ ।ਤੁਹਾਡੇ ਜੀਵਨ ਵਿੱਚ ਵੀ ਹਨ ।ਸਾਰਿਆਂ ਦੇ ਜੀਵਨ ਵਿੱਚ ਹੁੰਦੇ ਹੋਣਗੇ ।ਅਲੱਗ ਗੱਲ ਹੈ ਕਿ ਕੌਣ ਕਿਸ ਵੇਲੇ ਨੂੰ ਕਿਸ ਵਕਤ ਨੂੰ ਕੇਸ ਵਖਤ ਨੂੰ ਕਿਸ ਤਰ੍ਹਾਂ ਚੱਲਦਾ ਹੈ, ਥੱਲਦਾ ਹੈ ਤੇ ਫਿਰ ਅਗਾਂਹ ਤੁਰਦਾ ਹੈ।
ਜਿੰਦਗੀ ਵਿੱਚ ਇੱਕ ਸੂਤਰ ਅਸੀਂ ਅਕਸਰ ਵੇਖਦੇ ਘੋਖ ਦੇ ਪੜਤਾਲ ਦੇ ਹਾਂ ਕਿ ਕੋਈ ਵੀ ਅਪਰਾਧੀ ਜਨਮ ਤੋਂ ਅਪਰਾਧੀ ਨਹੀਂ ਹੁੰਦਾ ਕੋਈ ਵੀ ਪਾਪੀ ਜਨਮ ਤੋਂ ਪਾਪੀ ਨਹੀਂ ਹੁੰਦਾ ਫਿਰ ਸਿਤਮ ਜਰੀਫੀ ਇਹ ਕਿ ਅਗਰ ਸੱਜਣ ਠੱਗ ਕੌਡੇ ਰਾਕਸ਼ ਵਰਗੇ ਦੁਰ ਬੁੱਧੀ ਬਾਬਾ ਨਾਨਕ ਜੀ ਦੇ ਸੰਗਤ ਵਿੱਚ ਆ ਕੇ ਆਪਣੇ ਪਿਛਲੇ ਕਾਲੇ ਕਰਮਾਂ ਤੋਂ ਤੌਬਾ ਕਰਦਿਆਂ ਸਿੱਧੇ ਰਾਹ ਤੇ ਵੀ ਆ ਗਏ ਲੇਕਿਨ ਅਸੀਂ ਆਪਣੀਆਂ ਸਾਖੀਆਂ ਵਿੱਚ ਕਥਾਵਾਂ ਵਿੱਚ ਕਦੇ ਵੀ ਉਹਨਾਂ ਨੂੰ ਭਾਈ ਸੱਜਣ ਜਾਂ ਭਾਈ ਕੌਡਾ ਜੀ ਕਰਕੇ ਚੇਤੇ ਸ਼ਾਇਦ ਹੀ ਘਰ ਦੇ ਹੋਵਾਂਗੇ ਅੱਜ ਵੀ ਉਹ ਕੌਡਾ ਰਾਖਸ਼ ਹੀ ਹੈ ਅਤੇ ਸੱਜਣ ਠੱਗ ਹੀ ਹੈ
ਦੀਪ ਜੀਰਵੀ
No comments:
Post a Comment