ਸਾਡੇ ਮਾਤਾ ਪਿਤਾ ਦੀ ਪਰਵਰਿਸ਼ ਸੰਘਰਸ਼ਾਂ ਨੇ ਕੀਤੀ ਓਹ ਪੱਕੇ ਇਰਾਦੇ ਵਾਲੇ ਹੋ ਨਿੱਬੜੇ ।ਓਹਨਾ ਦੀ ਅਧਿਆਪਕ ਓਹਨਾ ਦੀ ਜ਼ਿੰਦਗੀ ਰਹੀ।
ਆਵਦੀ ਜ਼ਿੰਦਗੀ ਦਾ ਨਿਚੋੜ ਦੱਸਦਿਆਂ ਓਹਨਾ ਅਕਸਰ ਕਹਿਣਾ: ਕਾਕਾ ਗੁਣ ਜਾਣੀ ਦਾ, ਕਿਸੇ ਵੱਲੋਂ ਤੁਹਾਡੀ ਅੱਖ ਦੇ ਵਿੱਚ ਪਏ ਕੱਖ ਨੂੰ ਕੱਢਣ ਦਾ ਵੀ ਗੁਣ ਜਾਣੀ ਦਾ।
ਅਗਰ ਆਪ ਕਿਸੇ ਦੇ ਕੀਤੇ ਅਹਿਸਾਨ ਨੂੰ ਭੁੱਲ ਜਾਓਗੇ ਤਾਂ ਤੁਸੀਂ ਇਨਸਾਨ ਅਖਵਾਉਣ ਦੇ ਲਾਇਕ ਵੀ ਨਹੀਂ ਰਹੋਗੇ ਇਨਸਾਨੀ ਸਮਾਜ ਵਿੱਚ ਇੱਕ ਦੂਜੇ ਦੇ ਕੰਮ ਆਉਣਾ ਜਰੂਰੀ ਹੈ ਇਸ ਸਮਾਜ ਦੀ ਬਣਤਰ ਸਡੋਲ ਅਤੇ ਸੁਚੱਜੀ ਤਾਂ ਹੀ ਹੈ ਜੇ ਸਾਰੇ ਇੱਕ ਦੂਜੇ ਦੇ ਪ੍ਰਤੀ ਸਹਿਯੋਗੀ ਭਾਵ ਰੱਖਦੇ ਹਨ ਧੰਨਵਾਦ ਦਾ ਭਾਵ ਰੱਖਦੇ ਹਨ
ਉਹਨਾਂ ਕਹਿਣਾ ਕਿਸੇ ਦੇ ਦਿੱਤੇ ਤੋਹਫੇ ਨੂੰ ਧੰਨਵਾਦ ਕੀਤੇ ਬਿਨਾ ਰੱਖ ਲਵੋ ਤਾਂ ਅਗਲਾ ਦੂਜੀ ਵਾਰ ਤੋਹਫਾ ਦੇਣ ਤੋਂ ਪਹਿਲਾਂ ਕਈ ਵਾਰ ਸੋਚੇਗਾ ਕਿ ਇਹ ਤਾਂ ਬੇ ਸੁਕਰਾ ਹੈ ਇਸਨੇ ਪਿਛਲੇ ਤੋਹਫੇ ਦੀ ਕੀ ਕਦਰ ਪਾਈ ਕਦਰ ਕੀ ਪਾਉਣੀ ਸੀ ਸਗੋਂ ਇਸਨੇ ਤਾਂ ਉਸ ਤੋਹਫੇ ਦਾ ਧੰਨਵਾਦ ਵੀ ਨਹੀਂ ਆਖਿਆ। ਜੇ ਜੇ ਤੁਸੀਂ ਦਿੱਤੇ ਤੋਹਫੇ ਦੇ ਬਦਲੇ ਧੰਨਵਾਦ ਦੇ ਪਿਆਰੇ ਦੋ ਸ਼ਬਦ ਆਖ ਦਿੰਦੇ ਹੋ ਤਾਂ ਤੋਹਫਾ ਦੇਣ ਵਾਲੇ ਦਾ ਮਨ ਖਿੜ ਜਾਂਦਾ ਹੈ।
ਇਹ ਤਾਂ ਦੁਨੀਆਦਾਰੀ ਦੀ ਗੱਲ ਰਹੀ ਦੀਨਦਾਰੀ ਵਿੱਚ ਵੀ ਇਹੀ ਸੂਤਰ ਕੰਮ ਆਉਂਦਾ ਹੈ ਅਗਰ ਅਸੀਂ ਦਾਤੇ ਦੀਆਂ ਦਾਤਾਂ ਦਾ ਧੰਨਵਾਦ ਕਰਦੇ ਹਾਂ ਤਾਂ ਦਾਤਾ ਝੋਲੀਆਂ ਭਰਪੂਰ ਰੱਖਦਾ ਹੈ ਅਤੇ ਅਸੀਂ ਵੀ ਆਪਣੇ ਆਪ ਵਿੱਚ ਵਧੀਆ ਵਧੀਆ ਮਹਿਸੂਸ ਕਰਦੇ ਹਾਂ।
ਉਹ ਕਹਿੰਦੇ ਸਨ ਕਿ ਦੁਨੀਆ ਜਹਾਨ ਦੇ ਵਿੱਚ ਇਕੋ ਕੰਮ ਹੈ ਜੋ ਸਾਰੇ ਕਰ ਸਕਦੇ ਹਨ ਜੇ ਉਹ ਕਰਨਾ ਚਾਹੁਣ ਤਾਂ। ਉਹ ਕੰਮ ਹੈ ਸ਼ੁਕਰਾਨਾ ਕਰਨਾ। ਜੋ ਚੀਜ਼ ਹਾਸਿਲ ਹੈ ਪ੍ਰਾਪਤ ਹੈ ਕੋਲ ਹੈ ਉਸ ਲਈ ਸ਼ੁਕਰਾਨਾ ਕਰਨਾ ਕਰਦੇ ਰਹਿਣਾ ਅਤੇ ਸ਼ੁਕਰ ਗੁਜ਼ਾਰ ਹੋਏ ਰਹਿਣਾ ਜਿੰਦਗੀ ਦੇ ਸਫਰ ਨੂੰ ਸੁਹਾਣਾ ਅਤੇ ਵਧੀਆ ਹੰਡਣਸਾਰ ਕਰ ਦਿੰਦਾ ਹੈ।
ਦੀਪ ਜੀਰਵੀ
2 comments:
ਬਹੁਤ ਸੁੰਦਰ ਲਿਖਿਆ ਹੈ ਜੀ ਤੁਸੀ। ਜ਼ਿੰਦਗੀ ਵਿੱਚ ਸੱਭ ਲੋਕੀ ਏਕ ਦੁੱਜੇ ਨੂੰ ਪਿੱਛੇ ਛੱਡਣ ਵਿੱਚ ਲੱਗੇ ਹੋਏ ਹਨ, ਉਹ ਇਹ ਭੁੱਲ ਗਏ ਹਨ ਕਿ ਇਕੱਠੇ ਚਲਣ ਨਾਲ ਰਾਹ ਸੌਖਾ ਹੋ ਜਾਂਦਾ ਹੈ।
Keep it up sir.
ਧਨਵਾਦ ਵਿਕਾਸ ਜੀ
Post a Comment