Friday, July 8, 2022

ਭੇਡਾਂ...

ਭੇਡ ਖਾਣਿਆਂ ਆ ਪ੍ਰਚਾਉਣਾਂ ਭੇਡਾਂ ਨੂੰ।
ਵਧੀਆ ਹਰਿਆ ਚਾਰਾ ਪਾਉਣਾ ਭੇਡਾਂ ਨੂੰ।। 

ਬੜੀ ਪੁਰਾਣੀ ਉਦਾਹਰਨ ਹੈ ਅੱਜ ਵੀ ਸਹੀ।
ਭੇਡਾਂ ਤੋਂ ਕੰਬਲ ਦਿਲਵਾਉਣਾ ਭੇਡਾਂ ਨੂੰ।

ਭੇਡ ਚਾਲ ਕੀ ਹੁੰਦੀ ਇਹ ਕਿੱਦਾਂ ਚੱਲੀ ਦੀ
ਬੰਦਿਆਂ ਨੇ ਅੱਜਕਲ ਸਿਖਲਾਉਣਾ ਭੇਡਾਂ ਨੂੰ।।

ਲੁੱਟਣ ਨੂੰ ਜੋ ਵੀ ਤਤਪਰ ਹੈ, ਲੁੱਟ ਲਵੇ।
ਹੋਸ਼ ਨਾ ਹੈ ਤੇ ਨਾ ਹੈ ਆਉਣਾ ਭੇਡਾਂ ਨੂੰ।।

ਦੀਪ ਵੇ ਅਕਲ ਨੂੰ ਹੱਥ ਮਾਰ ਕੁਝ ਹੋਸ਼ ਤੇ ਕਰ ।
ਕਾਹਨੂੰ ਐਂਵੇਂ ਹੈਂ ਛੁਟਿਆਉਣਾ ਭੇਡਾਂ ਨੂੰ।।
ਦੀਪ ਜ਼ੀਰਵੀ
9815524600

No comments:

_ਕਦੇ ਖੁਦ ਨੂੰ ਵੀ ਪਿਆਰ ਕਰ ਵੇਖੋ ਜੀ_

ਜਿਵੇਂ ਖੁਸ਼ਬੂ ਤੋਂ ਬਿਨਾਂ ਫੁੱਲ, ਸਾਜ਼ ਤੋਂ ਬਿਨਾਂ ਸੰਗੀਤ, ਅਤੇ ਮੂਰਤੀ ਤੋਂ ਬਿਨਾਂ ਮੰਦਿਰ ਦੀ ਹੋਂਦ ਸੰਭਵ ਨਹੀਂ ਹੈ; ਐਨ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ, ਇਸ਼ਕ ਤੋਂ ਬਿ...