ਭੌਂ ਪਿਆਸੀ ਤਰਸੇਵੇਂਮਾਰੀ,ਬੱਦਲ ਡਾਹਢਾ ਬੇ ਪਰਵਾਹ,
ਮੌਲਾ ਜਾਣੇ ਕੀਕਣ ਹੋਸੀ ਭੌਂ-ਬੱਦਲ ਦਾ ਯਾਰ ਨਿਬਾਹ.
ਪਾਟੇ ਤੇ ਪਥਰਾਏ ਬੁੱਲੀਂ ਸਵਾਂਤ ਬੂੰਦ ਨਾ ਦੇਵੇ ਕੋਈ,
ਨਦੀਆਂ, ਨਾਲੇ ਨਾਲੀਆਂ ਸਾਗਰ ਝਰਣੇ ਵਗਦੇ,ਵਗਣ ਅਗਾਹ.
ਸਾਗਰ ਦਾ ਤਲ,ਅੰਬਰ ਦੀ ਛੱਤ ਚਾਹਵੇ ਤਾਂ ਮਿਣ ਸਕਦੈ ਕੋਈ,
ਬਿਰਹਣ ਦਾ ਦਿਲ ਨਾਪੇ ਕਿਹੜਾ,ਨਾ ਕੋਈ ਮਿਣਤੀ ਨਾਂ ਕੋਈ ਥਾਹ.
ਮੀਨ ਪਿਆਸੀ ਸਾਗਰ ਅੰਦਰ ਹੋਵੇ ਤਾਂ ਅਚਰਜ ਕੇਹਾ,
ਸੂਰਜ ਨਾਲ ਵੀ ਸੂਰਜੋਂ ਦੂਰ ਵੀ ਹੋ ਸਕਦੀ ਯਕਵਕਤ ਸ਼ਵਾ.
ਅੰਦਰ ਬਾਹਰ ਰੌਸ਼ਨ ਹੋ-ਜੇ;ਨੱਸੇ ਦੂਰ ਹਨੇਰਾ ਵੀ,
ਅਪਣੇ ਅੰਤਰ ਦੀ ਸਰਦਲ ਤੇ,ਹੇ ਬਿਰਹਣੀਆ "ਦੀਪ "ਜਗਾ.
deepzirvi@yahoo.co.in
Subscribe to:
Post Comments (Atom)
ਬਦਲੇ ਬਦਲੇ
*(403)* *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...
-
ਜਾਣਦਾਂ ਹਾਂ ਯਾਰ ਮੇਰੇ ਸਾਰੇ ਬੋਲਦੇ, ਮੇਰੇ ਨਾਲ਼ ਕੁਝ ਮੇਰੇ ਬਾਰੇ ਬੋਲਦੇ. ਜਦ ਸੂਰਜਾਂ,ਦੇ ਸੇਕ ਨੂੰ ਦੁਗਾੜਾ ਵੱਜਦਾ ਹੈ ਰੀਤ ਉਦੋਂ ਟਹਿਣੇ ਬੜੇ ਨਿਆਰੇ ਬੋ...
-
vaid jagdish sharma yadgari munch: SHBDA DI KHUSH BOA : ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ਬਾਹਵਾਂ. ਕੁਝ ਪਲ ਸਾਲਮ ਸੂਰਤ ਹੋਕੇ ਆ ਮੈਂ ਵੀ ਜੀ ਜਾਵਾਂ, ...
-
ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...
No comments:
Post a Comment