Friday, July 17, 2009



ਭੌਂ ਪਿਆਸੀ ਤਰਸੇਵੇਂਮਾਰੀ,ਬੱਦਲ ਡਾਹਢਾ ਬੇ ਪਰਵਾਹ, ਮੌਲਾ ਜਾਣੇ ਕੀਕਣ ਹੋਸੀ ਭੌਂ-ਬੱਦਲ ਦਾ ਯਾਰ ਨਿਬਾਹ. ਪਾਟੇ ਤੇ ਪਥਰਾਏ ਬੁੱਲੀਂ ਸਵਾਂਤ ਬੂੰਦ ਨਾ ਦੇਵੇ ਕੋਈ, ਨਦੀਆਂ, ਨਾਲੇ ਨਾਲੀਆਂ ਸਾਗਰ ਝਰਣੇ ਵਗਦੇ,ਵਗਣ ਅਗਾਹ. ਸਾਗਰ ਦਾ ਤਲ,ਅੰਬਰ ਦੀ ਛੱਤ ਚਾਹਵੇ ਤਾਂ ਮਿਣ ਸਕਦੈ ਕੋਈ, ਬਿਰਹਣ ਦਾ ਦਿਲ ਨਾਪੇ ਕਿਹੜਾ,ਨਾ ਕੋਈ ਮਿਣਤੀ ਨਾਂ ਕੋਈ ਥਾਹ. ਮੀਨ ਪਿਆਸੀ ਸਾਗਰ ਅੰਦਰ ਹੋਵੇ ਤਾਂ ਅਚਰਜ ਕੇਹਾ, ਸੂਰਜ ਨਾਲ ਵੀ ਸੂਰਜੋਂ ਦੂਰ ਵੀ ਹੋ ਸਕਦੀ ਯਕਵਕਤ ਸ਼ਵਾ. ਅੰਦਰ ਬਾਹਰ ਰੌਸ਼ਨ ਹੋ-ਜੇ;ਨੱਸੇ ਦੂਰ ਹਨੇਰਾ ਵੀ, ਅਪਣੇ ਅੰਤਰ ਦੀ ਸਰਦਲ ਤੇ,ਹੇ ਬਿਰਹਣੀਆ "ਦੀਪ "ਜਗਾ. deepzirvi@yahoo.co.in
delete

No comments:

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...