ਵਿਚਾਰ
ਰਿਸ਼ਤਾ...
ਰਿਸ਼ਤਿਆਂ ਦੀ ਪਵਿੱਤਰਤਾ ਬਣਾ ਕੇ ਰੱਖਣ ਲਈ ਜ਼ਿੰਦਗੀ ਦੇ ਰਾਹ ਸਾਫ਼ ਸੁਥਰੇ ਰੱਖਣੇ ਹੀ ਪੈਣੇ ਨੇ। ਕਾਇਮ ਰਹੇ ਤਾਂ ਜ਼ਿੰਦਗੀ ਦਾ ਆਨੰਦ ਸਦਾ ਬਰਕਰਾਰ ਰਹੇਗਾ॥ ਰਿਸ਼ਤਾ ਓਹੀ ਚੰਗਾ ਜੋ ਸਕੂਨ ਦੇਵੇ। ਰਿਸ਼ਤਿਆਂ ਦਾ ਨਿੱਘ ਆਪਸੀ ਵਿਸ਼ਵਾਸ ਦੀ ਪਰਪੱਕਤਾ ਰਾਹੀਂ ਮਿਲਦੈ॥ ਸੁਆਰਥ ਦੀ ਬਿਨਾਹ 'ਤੇ ਬਣੇ ਰਿਸਤਿਆਂ ਦੀ ਨੀਂਹ ਹਮੇਸ਼ਾ ਕਮਜ਼ੋਰ ਹੀ ਰਹਿੰਦੀ ਹੈ। ਅਪਣੱਤ ਵਧਾਓ। ਰਿਸ਼ਤਿਆਂ ਦੇ ਨਿਭਾਅ ਲਈ ਸਾਦਗੀ ਅਤੇ ਸਰਲਤਾ ਦਾ ਸਹਾਰਾ ਜਿਆਦਾ ਕਾਰਗਰ ਰਹਿੰਦੈ॥
ਖੜਕੈਂਤੀ...
ਬੇਵਕਤੀ, ਸਮਾਂ ਸਥਾਨ ਵਿਚਾਰ ਕੀਤੇ ਬਿਨਾ ਕੀਤੀ ਖੜਕੈਂਤੀ ਤੁਹਾਡਾ ਵਿਰੋਧ ਵਧਾਵੇਗੀ। ਤਰਕ ਭਰਪੂਰ, ਸੀਮਤ ਦਾਇਰੇ 'ਚ ਰਹਿ ਕੇ ਖੜਕੈਂਤੀ ਕਰੋਂਗੇ ਤਾਂ ਮਨੋਬਲ ਉੱਚਾ ਰਹਿਣ ਦੀ ਸੰਭਾਵਨਾ ਬਣੀ ਰਹੇਗੀ॥ ਖੜਕੈਂਤੀ ਕਰਨਾ ਜਾਂ ਖੜਕੈਂਤੀ ਕਰਵਾਉਣਾ ਦੋਨੋਂ ਹੀ ਖਤਰਨਾਕ ਨੇ। ਖੁੱਲੇ ਮਨ ਨਾਲ ਚਰਚਾ ਕਰਨਾ ਖੜਕੈਂਤੀ ਦਾ ਸਾਰਥਕ ਬਦਲ ਹੁੰਦੈ॥ ਸਾਰਥਕ ਬਹਿਸ ਦੌਰਾਨ ਖੜਕੈਂਤੀ ਦਾ ਸਹਾਰਾ ਲੈਣ ਦੀ ਮੂਰਖਤਾਈ ਕਦੀ ਨਾ ਕਰੋ॥
-ਦਰਸ਼ਨ ਸਿੰਘ ਬਰੇਟਾ
ਪ੍ਰਿੰਸੀਪਲ/ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ, ਮਾਨਸਾ।
No comments:
Post a Comment