ਪ੍ਰਿੰਸੀਪਲ/ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ ਮਾਨਸਾ।
ਖੱਲ਼ ...
ਬੰਦਾ ਚੰਗੇ ਕਰਮ ਕਰੇ ਤਾਂ ਕੋਈ ਸਾਰਥਿਕਤਾ ਵਰਨਾ, ਬੰਦਿਆ ਤੇਰੀ ਖੱਲ਼ ਨੀ ਕਿਸੇ ਕੰਮ ਆਉਣੀ ਪਸ਼ੂਆਂ ਦੇ ਹੱਡ ਵਿਕਦੇ॥ ਕਾਮਿਆਂ ਦੀ ਖੱਲ਼ ਲਾਹੁਣ ਵਾਲਾ ਦਰਸੀਸਾਂ ਹੀ ਪਾ ਸਕਦੈ। ਕਾਮੇ ਨੂੰ ਖੁੱਸ਼ ਰੱਖੋ। ਖੁਸ਼ੀ ਨਾਲ ਬੰਦਾ ਰੱਜ ਕੇ ਕੰਮ ਕਰਦੈ। ਧੱਕਾ ਕਰੋਂਗੇ ਤਾਂ ਸ਼ੋਸ਼ਲ ਮੀਡੀਆ ਦਾ ਜ਼ਮਾਨੈ। ਝੱਟ ਮਨੁੱਖੀ ਅਧਿਕਾਰ ਕਮਿਸ਼ਨ ਦੇ ਪਾਲੇ 'ਚ। ਕੰਮ ਲਓ ਪਰ ਖੱਲ਼ ਤਾਰਨਾ ਕਮੀਨਗੀ॥ ਧਰਤੀ, ਪਾਣੀ ਅਤੇ ਹਵਾ ਨੂੰ ਆਪਣੇ ਫਾਇਦੇ ਹਿੱਤ ਲਗਾਤਾਰ ਵਰਤ ਕੇ ਵਾਤਾਵਰਨ ਪ੍ਰਦੂਸ਼ਿਤ ਕਰਨਾ ਆਉਣ ਵਾਲੀਆਂ ਪੀੜੀਆਂ ਦੀ ਖੱਲ਼ ਲਾਹੁਣ ਸਮਾਨ ਹੀ ਹੁੰਦੈ॥
ਖੁੱਲ਼ ...
ਲੋੜ ਤੋਂ ਵੱਧ ਖੁੱਲ ਬੱਚੇ ਦੇ ਬਿਗੜਨ ਦੀ ਸੰਭਾਵਨਾ ਅਕਸਰ ਵਧਾ ਦਿੰਦੀ ਹੈ। ਸੰਤੁਲਨ ਰੱਖਣਾ ਹੀ ਸਿਆਣਪ ਹੁੰਦੈ॥ ਸੰਗਠਨ 'ਚ ਸਾਰਥਿਕ ਰੋਲ ਨਿਭਾਉਣ ਵਾਲੇ ਆਗੂ ਕਹਾਉਣੈ ਤਾਂ ਬੈਠਕ ਦੌਰਾਨ ਆਪਣੀ ਗੱਲ ਖੁੱਲ ਕੇ ਪ੍ਰਭਾਵਸ਼ਾਲੀ ਤਰੀਕੇ ਨਾਲ ਰੱਖੋ॥ ਬੇਲੋੜਾ ਹਰੇਕ ਨਾਲ ਖੁੱਲੋਂਗੇ ਤਾਂ ਗਲਾਕੜੀ ਕਹਾਓਗੇ ਅਤੇ ਮਾਰ ਖਾਓਗੇ। ਘੱਟ ਬੋਲੋ, ਸੋਚ ਕੇ ਬੋਲੋ। ਇੱਜ਼ਤ ਵਧਾਓਗੇ॥
-ਦਰਸ਼ਨ ਸਿੰਘ ਬਰੇਟਾ
ਪ੍ਰਿੰਸੀਪਲ/ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ ਮਾਨਸਾ।
No comments:
Post a Comment