Monday, August 18, 2025

ਵਤਨ ਵੀਰ ਸਿੰਘ ਜੀ ਦੀ ਇਕ ਰਚਨਾ

ਗ਼ਜ਼ਲ 

ਜਿਹੜੇ ਕਰਦੇ ਮਾੜੇ ਧੰਦੇ।  
ਉਹ ਨਹੀਂ ਹੁੰਦੇ ਚੰਗੇ ਬੰਦੇ। 

ਅਪਣੀਆਂ ਜੇਬਾਂ ਭਰਦੇ ਨੇ ਉਹ,
ਜਨਤਾ ਕੋਲੋਂ ਲੈ ਕੇ ਚੰਦੇ।  

ਬੇੜੀ ਦੇਸ਼ ਦੀ ਡੋਬੀ ਜਾਵਣ ,
ਹਾਕਮ ਕਰ ਕੇ ਕਾਰੇ ਮੰਦੇ।  

ਜਿਹੜੇ ਕਰਦੇ ਗੱਲ ਹੱਕਾਂ ਦੀ,
ਉਹਨਾਂ ਦੇ ਗਲ਼ ਪੈਂਦੇ ਫੰਦੇ।  

ਅਪਣੇ ਐਬ ਲੁਕੋ ਕੇ ਉਹ ਤਾਂ,
ਬਣਦੇ ਨੇ ਸਭ ਅੱਗੇ ਚੰਗੇ।

ਦਾਤੀ ਦੇ ਇੱਕ ਪਾਸੇ ਹੋਵਣ,
ਲੋਕਾਂ ਦੇ ਦੋ ਪਾਸੇ ਦੰਦੇ। 

ਕਾਦਰ ਅੱਗੇ ਅਰਜ਼ ਹੈ ਮੇਰੀ,
ਸਭ ਨੂੰ ਪਾਈਂ ਤੂੰ ਰਾਹ ਚੰਗੇ। 

'ਜ਼ਖਮੀ' ਸਭ ਦੀ ਖ਼ੈਰ ਹੈ ਮੰਗਦਾ ,
 ਹੋਣ ਪਸ਼ੂ ਪੰਛੀ ਜਾਂ ਬੰਦੇ।

No comments:

ਬਦਲੇ ਬਦਲੇ

*(403)*        *(ਬਦਲੇ ਬਦਲੇ)* *ਪਹਿਲੇ ਕੁੱਝ ਹੋਰ ਸੀ, ਅੱਜ ਕੁੱਝ ਹੋਰ ਹੋ ਗਈ ਬੰਦਿਆ, ਰਫ਼ਤਾਰ ਤੇਰੀ ਚਾਲ ਦੀ!* *ਬਦਲੇ ਬਦਲੇ ਜਿਹੇ ਲੱਗਦੇ ਹੋ, ਕਰਾਮਾਤ...