Tuesday, July 29, 2025

ਰੰਗੋ ਰੰਗ ਰੰਗੀਲੀ ਦੁਨੀਆਂ

ਇਹ ਰੰਗੋ ਰੰਗ ਰੰਗੀਲੀ ਦੁਨੀਆਂ ਕੁਝ ਚਮਕੀਲੀ ਕੁਝ ਭੜਕੀਲੀ ਕੁਝ ਨਸ਼ੀਲੀ ਕੁਝ ਬੇਪੀਰੀ ਇਹ ਦੁਨੀਆ ਇਸ ਦੁਨੀਆ ਵਿੱਚ ਹਰ ਦਿਨ ਹਰ ਰੋਜ਼ ਹਰ ਘੜੀ ਕੁਝ ਨਵਾਂ ਹੀ ਦੇਖਣ ਸੁਣਨ ਮਾਨਣ ਨੂੰ ਮਿਲਦਾ ਹੈ । ਇਸ ਦੁਨੀਆਂ ਦੇ ਵਿੱਚ ਆਦਿ ਕਾਲ ਤੋਂ ਅੱਜ ਤੱਕ ਅਨੇਕਾਂ ਰੰਗ ਬਦਲੇ ਅਨੇਕਾਂ ਢੰਗ ਬਦਲੇ ਅਸਲ ਦੇ ਵਿੱਚ ਬਦਲਾਵ ਹੀ ਦੁਨੀਆ ਹੈ ਬਦਲਾਵ ਹੀ ਜ਼ਿੰਦਗੀ ਹੈ ਬਦਲਾਵ ਹੀ ਜੀਵਨ ਹੈ। ਸ਼ਬਦ ਬਦਲਾਵ ਅਤੇ ਬਦਲਾ ਦੋਵਾਂ ਵਿੱਚ ਰਤਾ ਭਰ ਫਰਕ ਹੈ ਲੇਕਿਨ ਅਰਥਾਂ ਦੇ ਸੰਚਾਰ ਵਿੱਚ ਸੈ ਕੋਹਾਂ ਦਾ ਅੰਤਰ ਬਣ ਜਾਂਦਾ ਹੈ । ਅਕਸਰ ਇਹ ਗੱਲਾਂ ਕਰਦੇ ਆਂ ਕਿ ਸਾਡੇ ਬਜ਼ੁਰਗਾਂ ਨੇ ਜੋ ਵੇਖਿਆ ਉਹ ਅਸੀਂ ਨਹੀਂ ਵੇਖਿਆ ਜੋ ਅਸੀਂ ਵੇਖਿਆ ਉਹ ਸਾਡੇ ਬੱਚਿਆਂ ਨੇ ਨਹੀਂ ਵੇਖਿਆ ਤੇ ਜੋ ਸਾਡੇ ਬੱਚਿਆਂ ਨੇ ਵੇਖਿਆ ਉਹ ਸ਼ਾਇਦ ਸਾਡੇ ਬੱਚਿਆਂ ਦੇ ਬੱਚੀ ਨਾ ਵੇਖ ਸਕਣ। ਸਾਡੇ ਬਜ਼ੁਰਗਾਂ ਨੇ ਵੇਖਿਆ ਉਨਾਂ ਦੇ ਬਜ਼ੁਰਗਾਂ ਦਾ ਸੋਟਾ ਕਾਇਮ ਦਬਕਾ ਕਾਇਮ ਅਸੀਂ ਵੇਖਿਆ ਸਾਡੇ ਬਜ਼ੁਰਗਾਂ ਦਾ ਦਬਕਾ ਕਾਇਮ ਸੋਟਾ ਗਾਇਬ ਸਾਡੇ ਬੱਚਿਆਂ ਨੇ ਵੇਖਿਆ ਸੋਟਾ ਵੀ ਗਏ ਤੇ ਦਬਕਾ ਵੀ ਗਾਇਬ ਆਪਸੀ ਸਹਿਮਤੀ ਦੇ ਨਾਲ ਗੱਲਬਾਤ ਪਹਿਲਾਂ ਹੁਕਮ ਹੋਇਆ ਕਰਦਾ ਸੀ ਵੱਡੇ ਦਾ ਵੱਡੇ ਦੇ ਹੁਕਮ ਅਧੀਨ ਸਾਰਾ ਪਰਿਵਾਰ ਚੱਲਿਆ ਕਰਦਾ ਸੀ ਲੇਕਿਨ ਹੁਣ ਸਹਿਮਤੀ ਦੀ ਜੋ ਹੈ ਉਹ ਰੀਤ ਚੱਲੀ ਹੈ ਆਪਸ ਵਿੱਚ ਸਹਿਮਤੀ ਨਾਲ ਗੱਲਬਾਤ ਕਰਨੀ ਵਿਚਾਰ ਕਰਨੇ ਔਰ ਵਿਚਾਰਨਾ ਦੇ ਉੱਤੇ ਚਰਚਾ ਕਰਨੀ ਸਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਇਹੋ ਜਿਹਾ ਰੋਹ ਪਾਇਆ ਹੋਇਆ ਸੀ ਕਿ ਉਹ ਸਿੱਧਾ ਆਪਣੇ ਬਜ਼ੁਰਗਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕਰ ਪਾਉਂਦੇ ਸੀ ਮਾਂ ਰਾਹੀਂ ਸਿਫਾਰਿਸ਼ ਪਾ ਕੇ ਗੱਲ ਕਰਨੀ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਮਾਂ ਰਾਹੀਂ ਗੱਲ ਕਰਨੀ ਲੇਕਿਨ ਕਦੇ ਕਦੇ ਆਪਣੇ ਬਾਪ ਨਾਲ ਸਿੱਧੀ ਗੱਲ ਕਰ ਲੈਂਦੇ ਸੀ ਹੁਣ ਅਸੀਂ ਆਪਣੇ ਬੱਚਿਆਂ ਨੂੰ ਪੁੱਛ ਕੇ ਚਲਦੇ ਆਂ ਆਪਣੇ ਬੁੱਚਾਂ ਦੀ ਸਹਿਮਤੀ ਲੈ ਕੇ ਚੱਲਦੇ ਹਾਂ ਸਿਲੇਬਸ ਕਿੰਨਾ ਬਦਲ ਗਿਆ। ਇਹੀ ਸਿਲੇਬਸ ਮਾਤਾਵਾਂ ਵਾਲੇ ਪਾਸੇ ਵੀ ਬਦਲਿਆ ਹੈ ਬਜ਼ੁਰਗਾਂ ਦੇ ਬਜ਼ੁਰਗ ਮਾਤਾਵਾਂ ਜੋ ਸੀਗੀਆਂ ਉਹਨਾਂ ਨੂੰ ਮੱਤ ਇਹੀ ਮਿਲਦੀ ਸੀ ਕਿ ਉਹ ਜੇ ਡੋਲੀ ਵਿੱਚ ਬਹਿ ਕੇ ਵਿਦਾ ਹੋ ਰਹੀਆਂ ਨੇ ਤਾਂ ਉਹਨਾਂ ਦਾ ਸਹੁਰਾ ਘਰ ਹੀ ਉਹਨਾਂ ਦਾ ਸਾਰਾ ਕੁਝ ਹੈ ਜੇ ਉਹ ਆਪਸ ਘਰੇ ਆਉਣ ਤੇ ਆਪਣੇ ਪਤੀ ਦੇ ਨਾਲ ਆਉਣ ਇਕੱਲਿਆਂ ਜਾਂ ਲੜਕੀ ਆਉਣ ਤੇ ਉਹਨਾਂ ਨੂੰ ਦਾਖਲਾ ਨਹੀਂ ਮਿਲੇਗਾ ਘਰ ਵਿੱਚ ਨਹੀਂ ਦਾਖਲ ਕੀਤਾ ਜਾਏਗਾ ਸੋ ਘਰਾਂ ਦੇ ਟੁੱਟਣ ਦੀ ਜੋ ਹੈ ਗਿਣਤੀ ਬਹੁਤ ਘੱਟ ਸੀ ਲੜਕੀਆਂ ਸਾਡੀਆਂ ਮਾਤਾਵਾਂ ਦੀਆਂ ਮਾਤਾਵਾਂ ਸਾਡੀਆਂ ਮਾਤਾਵਾਂ ਜੋ ਹੈ ਪਰਿਵਾਰ ਦੇ ਨਾਲ ਸਹਿਮਤੀ ਨਾਲ ਚਲਦੀਆਂ ਸੀ ਦੁੱਖ ਨੂੰ ਸੁੱਖ ਨੂੰ ਸਹਿੰਦੀਆਂ ਸੀ। ਉਸ ਤੋਂ ਬਾਅਦ ਤਬਦੀਲੀ ਹੋਈ ਇਹ ਵਿਚਾਰਿਆ ਗਿਆ ਕਿ ਹਾਂ ਪਹਿਲ ਨਹੀਂ ਕਰਨੀ ਸਹਿਨ ਵੀ ਕਰਨਾ ਹੈ ਲੇਕਿਨ ਅਤੀ ਨਹੀਂ ਹੋਣ ਦੇਣੀ। ਆਤ ਹੋਣ ਲੱਗੇ ਤਾਂ ਦੱਸਣਾ ਹੈ ਗੱਲ ਕਰਨੀ ਹੈ ਰੌਲਾ ਪਾਉਣਾ ਹੈ। ਤਾਜ਼ਾ ਤਰੀਨ ਹੋਣੀਆਂ ਵਿੱਚ ਅਨੇਕ ਘਟਨਾਵਾਂ ਇਹੋ ਜਿਹੀਆਂ ਪੜ੍ਨ ਨੂੰ ਸੁਣਨ ਨੂੰ ਮਿਲੀਆਂ ਜਿਹਨਾਂ ਵਿੱਚ ਲੜਕੀਆਂ ਨੇ ਲੜਕੀਆਂ ਦੇ ਪਰਿਵਾਰਾਂ ਨੂੰ ਨਾ ਜਾਇਜ ਸੀ ਅੱਗੇ ਲਾਇਆ ਤੰਗ ਕੀਤਾ ਹਰਾਸ ਕਰਕੇ ਹਰਾਸਮੈਂਟ ਦਾ ਕੇਸ ਪਾਇਆ ਇਸ ਨਾਲ ਲੜਕੇ ਵਾਲਿਆਂ ਨੂੰ ਤਨ ਮਨ ਅਤੇ ਧਨ ਦੀ ਹਾਨੀ ਹੋਈ ਲੜਕੇ ਵਾਲਿਆਂ ਦੀ ਸਾਖ ਵਿਗੜੀ। ਅੱਜ ਸਾਡੇ ਮਾਪੇ ਤੁਹਾਡੇ ਮਾਪੇ ਮੇਰੇ ਮਾਪੇ ਤੇਰੇ ਮਾਪੇ ਇਹਦਾ ਘਰੇਲ ਵੀ ਕਾਫੀ ਲੱਭਦਾ ਹੈ ਲੜਕੀ ਆਪਦੇ ਮਾਪਿਆਂ ਨੂੰ ਪੂਰੀ ਮਾਨ ਇਜਤ ਤਵੱਜੋ ਦੇਣਾ ਚਾਹੁੰਦੀ ਹੈ ਜਦਕਿ ਲੜਕੀ ਵਾਲਿਆਂ ਦੇ ਨਾਲੋਂ ਮੁੰਡੇ ਵਾਲਿਆਂ ਦੀ ਇੱਜਤ ਮਾਣ ਤਵੱਜੋ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਲੜਕੀ ਦੀ ਇੱਛਾ ਹੁੰਦੀ ਹੈ ਕਿ ਮੁੰਡਾ ਉਹਦੇ ਅੱਗੇ ਪਿੱਛੇ ਘੁੰਮੀ ਜਾਵੇ ਉਹਦੇ ਮਾਂ ਪਿਓ ਨੂੰ ਪੁੱਛੀ ਜਾਵੇ ਉਹਦੇ ਮਾਪ ਦੀ ਇੱਜਤ ਕਰੀ ਜਾਵੇ ਲੇਕਿਨ ਉਹ ਮੁੰਡੇ ਦੇ ਮਾਪਿਆਂ ਦੀ ਇੱਜ਼ਤ ਕਰਨ ਤੋਂ ਮਨੋ ਇਨਕਾਰੀ ਹੁੰਦੀ ਹੈ ਜੇ ਸ਼ਰਮੋ ਸ਼ਰਮੀ ਕੁਝ ਕਰਦੀ ਵੀ ਹੈ ਤਾਂ ਮੁੰਡੇ ਨੂੰ ਢਾ ਢਾ ਮਾਰਦੀ ਹੈ ਸਮਾਜਿਕ ਸਰੋਕਾਰਾਂ ਦੇ ਵਿੱਚ ਅਜਿਹੇ ਵਰਤਾਰੇ ਅਜਿਹੀਆਂ ਹੋਣੀਆਂ ਬੇਰਸੀਆਂ ਪੈਦਾ ਕਰਦੀਆਂ ਹਨ। ਵਰਤਾਰਿਆਂ ਦੇ ਵਿੱਚ ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਕੋਈ ਲੜਕੀ ਪਿੰਡ ਤੋਂ ਵਿਆਹ ਕੇ ਸ਼ਹਿਰ ਆ ਗਈ ਕੋਈ ਲੜਕੀ ਸ਼ਹਿਰ ਤੋਂ ਗਿਆ ਕਿ ਪਿੰਡ ਚਲੀ ਗਈ ਤੇ ਇਥੇ ਇਦਾਂ ਵੀ ਦੇਖਿਆ ਜਾਂਦਾ ਹੈ ਕਿ ਜੋ ਪਿੰਡ ਤੋਂ ਸ਼ਹਿਰ ਆਈ ਹੁੰਦੀ ਹੈ ਉਹ ਬੱਚੀ ਆਪਣੇ ਨਵੇਂ ਮਾਹੌਲ ਦੇ ਵਿੱਚ ਨਵੇਂ ਖੁਲ ਬਣੇ ਨੂੰ ਨਵੀਂ ਆਜ਼ਾਦੀ ਨੂੰ ਨਵੇਂ ਖੁਲ ਖਰਚੀ ਨੂੰ ਬਚਾਅ ਨਹੀਂ ਪਾਉਂਦੀ ਅਤੇ ਆਫਰ ਜਾਂਦੀ ਹੈ। ਇਹ ਆਫਰਨਾ ਉਸ ਦੇ ਪਰਿਵਾਰ ਦੇ ਵਿੱਚ ਖਿੜਾ ਪੈਦਾ ਨਹੀਂ ਕਰਦਾ ਖਿੰਡਾਅ ਪੈਦਾ ਕਰਦਾ ਹੈ। ਉਹਦਾ ਚਾਭਲv ਜਾਣਾ ਉਸ ਨੂੰ ਸਹੁਰਾ ਪਰਿਵਾਰ ਦੇ ਵਿੱਚ ਹੌਲਾ ਕਰਦਾ ਹੈ ਅਤੇ ਉਹ ਸਹੁਰਾ ਪਰਿਵਾਰ ਦੇ ਮਨੋ ਹੌਲੇ ਹੌਲੇ ਉਤਰਦੀ ਜਾਂਦੀ ਹੈ ਇਸ ਤੋਂ ਅਲੱਗ ਜੇ ਕੋਈ ਲੜਕੀ ਸ਼ਹਿਰ ਤੋਂ ਪਿੰਡ ਜਾਂਦੀ ਹੈ ਲੇਕਿਨ ਆਪਣੇ ਸੁਭਾਅ ਮੇਲ ਮਿਲਾਪ ਸੋਹਜ ਸਲੀਕੇ ਨਾਲ ਵੱਸਦੀ ਹੋਈ ਪਰਿਵਾਰ ਨੂੰ ਜੋੜਦੀ ਹੈ ਜੋੜ ਕੇ ਰੱਖਦੀ ਹੈ ਜੋੜ ਕੇ ਚਲਦੀ ਹੈ ਤਾਂ ਉਹ ਲੜਕੀ ਸਹੁਰੇ ਪਰਿਵਾਰ ਦੇ ਵਿੱਚ ਮੰਨੀ ਜਾਂਦੀ ਹੈ ਇੱਜਤ ਪਾਉਂਦੀ ਹੈ ਪਿਆਰ ਪਾਉਂਦੀ ਹੈ ਸਤਿਕਾਰ ਪਾਉਂਦੀ ਹੈ ਮਾਣ ਪਾਉਂਦੀ ਹੈ। ਰੰਗੋ ਰੰਗ ਦੁਨੀਆਂ ਦੇ ਅਨੇਕ ਰੰਗ ਹੋਰ ਵੀ ਨੇ ਜਿਨਾਂ ਦੀ ਚਰਚਾ ਅਗਲੇ ਲੇਖਾਂ ਦੇ ਵਿੱਚ ਕੀਤੀ ਜਾਵੇਗੀ ਆਖਿਰ ਦੇ ਵਿੱਚ ਇੰਨੀ ਗੱਲ ਕਹਿ ਕੇ ਮੈਂ ਲਿਖਣਾ ਰੋਕਦਾ ਹਾਂ ਹੋਰ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੇ ਮਨ ਨੂੰ ਕਹਿ ਲਿਆ ਕਰ ਹਰ ਥਾਂ ਬੋਲ ਜਰੂਰੀ ਨਹੀ ਕਦੇ ਕਦੇ ਚੁੱਪ ਰਹਿ ਲਿਆ ਕਰ ਦੀਪ ਜੀਰਵੀ

No comments:

_ਕਦੇ ਖੁਦ ਨੂੰ ਵੀ ਪਿਆਰ ਕਰ ਵੇਖੋ ਜੀ_

ਜਿਵੇਂ ਖੁਸ਼ਬੂ ਤੋਂ ਬਿਨਾਂ ਫੁੱਲ, ਸਾਜ਼ ਤੋਂ ਬਿਨਾਂ ਸੰਗੀਤ, ਅਤੇ ਮੂਰਤੀ ਤੋਂ ਬਿਨਾਂ ਮੰਦਿਰ ਦੀ ਹੋਂਦ ਸੰਭਵ ਨਹੀਂ ਹੈ; ਐਨ ਉਸੇ ਤਰ੍ਹਾਂ ਪਿਆਰ ਤੋਂ ਬਿਨਾਂ, ਇਸ਼ਕ ਤੋਂ ਬਿ...