Wednesday, November 12, 2008

SHBDA DI KHUSH BOA

<1>
ਐ ਕਵਿਤਾ ਤੇਰੇ ਗਲ ਪਾਕੇ ਆਪਣੀ ਸੋਚ ਦੀਆਂ ਬਾਹਵਾਂ.
ਕੁਝ ਪਲ ਸਾਲਮ ਸੂਰਤ ਹੋਕੇ ਆ ਮੈਂ ਵੀ ਜੀ ਜਾਵਾਂ,
ਊਣਮਟੂਣਾ ਤੇਰੇ ਬਾਝੋਂ ਮੇਰੇ ਮਨ ਦਾ ਮੰਦਿਰ
ਬਿਨਾਂ ਆਸਰੇ ਖਲਕਤ ਭਾਸਦੀ ਤੇ ਖੁਦ ਦਿਸਉਂ ਨਿਥਾਵਾਂ,
ਤਿਲ ਤੋਂ ਛੋਟਾ ਖਸਖਸ ਵਰਗਾ ਕਵਿਤਾ ਦਾ ਹੈ ਡੇਰਾ
ਪਰ ਪੂਰਾ ਬਰਹਿਮੰਡ ਦਿਸੇਂਦਾ ਕਵਿਤਾ ਦਾ ਸਿਰਨਾਂਵਾਂ
ਕੁੱਖ ਤੋਂ ਕਬਰਾਂ ਬਾਦ ਤੀਕ ਦਾ ਸਾਥ ਤੇਰਾ ਸਭ ਮਾਨਣ
ਤਾਂ ਵੀ ਟੋਲਣ ਟਾਂਵੇਂ ਟਾਂਵੇਂ ਤੇਰਾ ਹੀ ਸਿਰਨਾਂਵਾਂ.
ਜਦ ਕਦ ਵੀ ਮਨ ਔਖਾ ਹੋਵੇ ਤੱਕ ਚੁਫੇਰੇ ਹਨੇਰਾ ,
ਮੈਂ ਤਾਂ ਸ਼ਬਦਾਂ ਦੇ ਜੰਗਲ ਵਿੱਚ ਕਵਿਤਾ 'ਦੀਪ' ਜਗਾਵਾਂ
<2>

ਮੇਰਾ ਬੜਾ ਦਿਲ ਕਰਦਾ ਹੈ ਕਿ ,
ਕੋਈ ਹੋਵੇ ਕਿਧਰੇ ਕਮਲ ਜਿਹਾ
ਕੁਝ ਮੁਸ਼ਕਿਲ ਪਰ ਕੁਝ ਸਰਲ ਜਿਹਾ
ਕੁਝ ਨਜਮ ਮਗਰ ਕੁਝ ਗਜਲ ਜਿਹਾ
ਕੁਝ ਕੁਝ ਹੋਵੇ ਉਹ ਤਰਲ ਜਿਹਾ.
ਕੋਈ ਚਾਂਦਨੀ ਰਾਤ ਦੇ ਚੰਦ ਜਿਹਾ,
ਮਿੱਠਾ ਬੋਲੇ ਗੁਲਕੰਦ ਜਿਹਾ,
ਕੋਈ ਕੋਇਲ ਦੀ ਕੂਕ ਜਿਹਾ,
ਹੋਵੇ ਵੰਝਲੀ ਦੀ ਹੂਕ ਜਿਹਾ.
ਪਰਦੇਸੀ ਦੀ ਯਾਦ ਜਿਹਾ,
ਉਹ ਹੋਵੇ ਮਿੱਠੜੇ ਰਾਗ ਜਿਹਾ
ਫੁਲਕਾਰੀ ਦਾ ਉਹ ਫੁੱਲ ਹੋਵੇ
ਨਾ ਕੋਈ ਉਹਦੇ ਤੁੱਲ ਹੋਵੇ.
ਮੇਰਾ ਬੜਾ ਦਿਲ ਕਰਦਾ ਹੈ ਕਿ
ਕੋਈ ਹੋਵੇ ਕਿਧਰੇ ਕਮਲ ਜਿਹਾ
ਕੁਝ ਮੁਸ਼ਕਿਲ ਪਰ ਕੁਝ ਸਰਲ ਜਿਹਾ
ਕੁਝ ਨਜਮ ਮਗਰ ਕੁਝ ਗਜਲ ਜਿਹਾ
ਕੁਝ ਕੁਝ ਹੋਵੇ ਉਹ ਤਰਲ ਜਿਹਾ.

ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ'

ਗੱਲ ਬਹੁਤ ਡੂੰਘੀ ਹੈ। ਜਦੋਂ ਪਰਿਵਾਰਕ ਰਿਸ਼ਤਿਆਂ ਵਿੱਚ 'ਦੀਮਕ' ਲੱਗਣ ਦੀ ਗੱਲ ਕਰਦੇ ਹਾਂ , ਤਾਂ ਇਸਦਾ ਮਤਲਬ ਹੈ ਕਿ ਰਿਸ਼ਤਿਆਂ ਵਿੱਚ ਗ਼ਲਤਫ਼ਹਿਮ...